ਪੰਜਾਬ

punjab

ਪਿੰਡ ਦੇ ਸਰਪੰਚ ਤੇ ਹੋਰਾਂ 'ਤੇ ਸਰਕਾਰੀ ਸਕੂਲ ਦੇ ਅਧਿਆਪਕ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ

By

Published : Nov 6, 2022, 1:53 PM IST

Updated : Nov 6, 2022, 2:25 PM IST

ਤਰਨ ਤਾਰਨ ਦੇ ਪਿੰਡ ਸੱਕਿਆਂਵਾਲੀ ਵਿਖੇ ਪਿੰਡ ਦੇ ਸਰਪੰਚ ਵੱਲੋਂ ਕੁਝ ਹੋਰਨਾਂ ਲੋਕਾਂ ਨਾਲ ਮਿਲ ਸਰਕਾਰੀ ਮਿਡਲ ਸਕੂਲ ਵਿਖੇ ਡਿਊਟੀ ਕਰ ਰਹੇ ਅਧਿਆਪਕ ਨਵਪ੍ਰੀਤਪਾਲ ਸਿੰਘ ਦੀ ਕੁੱਟਮਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਆਖਰ ਕੀ ਹੈ ਮਾਮਲਾ, ਜਾਣਨ ਲਈ ਪੜ੍ਹੋ ਪੂਰੀ ਖਬਰ।

Allegations of assaulting a government school teacher
ਪਿੰਡ ਦੇ ਸਰਪੰਚ ਤੇ ਹੋਰਾਂ 'ਤੇ ਸਰਕਾਰੀ ਸਕੂਲ ਦੇ ਅਧਿਆਪਕ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ

ਤਰਨ ਤਾਰਨ:ਪਿੰਡ ਸੱਕਿਆਂਵਾਲੀ ਵਿਖੇ ਸਰਕਾਰੀ ਮਿਡਲ ਸਕੂਲ ਵਿਖੇ ਡਿਊਟੀ ਕਰ ਰਹੇ ਅਧਿਆਪਕ ਨਵਪ੍ਰੀਤਪਾਲ ਸਿੰਘ ਦੀ ਇਸੇ ਹੀ ਪਿੰਡ ਦੇ ਸਰਪੰਚ ਵੱਲੋਂ ਕੁਝ ਹੋਰਨਾਂ ਲੋਕਾਂ ਨਾਲ ਮਿਲ ਕੇ ਕੁੱਟਮਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ 'ਤੇ ਸਕੂਲ ਵਿੱਚ ਮੌਜੂਦ ਅਧਿਆਪਕਾਂ, ਮਿਡ ਡੇ ਮੀਲ ਵਰਕਰਾਂ ਅਤੇ ਸਕੂਲ ਦੀਆਂ ਵਿਦਿਆਰਥਣਾਂ ਨੇ ਦੱਸਿਆ ਕਿ ਮਾਸਟਰ ਨਵਪ੍ਰੀਤਪਾਲ ਸਕੂਲ ਦੀਆਂ ਵਿਦਿਆਰਥਣਾਂ ਨੂੰ ਲੈਕੇ ਕੇ ਗਰਾਉਂਡ ਵਿੱਚ ਗਿਆ ਸੀ, ਜਿਥੇ ਸਰਪੰਚ ਦੇ ਲੜਕੇ ਵੱਲੋਂ ਇਕ ਲੜਕੀ ਨਾਲ ਛੇੜਛਾੜ ਕੀਤੀ ਗਈ।

ਪਿੰਡ ਦੇ ਸਰਪੰਚ ਤੇ ਹੋਰਾਂ 'ਤੇ ਸਰਕਾਰੀ ਸਕੂਲ ਦੇ ਅਧਿਆਪਕ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ

ਮਾਸਟਰ ਵੱਲੋਂ ਰੋਕਣ 'ਤੇ ਉਕਤ ਨੌਜਵਾਨ ਵੱਲੋਂ ਮਾਸਟਰ ਨਾਲ ਧੱਕਾ ਮੁੱਕੀ ਕੀਤੀ ਗਈ ਅਤੇ ਬਾਅਦ ਵਿੱਚ ਆਪਣੇ ਪਿਤਾ ਅਤੇ ਹੋਰਨਾਂ ਲੋਕਾਂ ਨੂੰ ਬੁਲਾ ਕੇ ਮਾਸਟਰ ਕੁੱਟਮਾਰ ਕੀਤੀ ਤੇ ਕਈ ਘੰਟੇ ਉਸ ਨੂੰ ਬੰਦੀ ਬਣਾ ਕੇ ਰੱਖਿਆ ਗਿਆ। ਕੁੱਟਮਾਰ ਦਾ ਸ਼ਿਕਾਰ ਹੋਏ ਅਧਿਆਪਕ ਵੱਲੋਂ ਇਸ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ ਗਈ ਹੈ। ਇਸ ਮੌਕੇ 'ਤੇ ਮੌਜੂਦ ਵੱਖ ਵੱਖ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਪੁਲਿਸ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਪਾਸੋਂ ਅਧਿਆਪਕ ਦੀ ਕੁੱਟਮਾਰ ਕਰਨ ਵਾਲੇ ਸਰਪੰਚ ਅਤੇ ਹੋਰਨਾਂ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ।



ਇਸ ਸਬੰਧੀ ਪਿੰਡ ਦੇ ਸਰਪੰਚ ਸਰਬਜੀਤ ਸਿੰਘ ਨੇ ਆਪਣਾ ਪੱਖ ਦੱਸਦਿਆਂ ਕਿਹਾ ਕਿ ਇਹ ਅਧਿਆਪਕ ਨਸ਼ਾ ਕਰਨ ਦਾ ਆਦੀ ਹੈ ਅਤੇ ਅੱਜ ਵੀ ਉਹ ਨਸ਼ਾ ਕਰਦਾ ਪਿਆ ਸੀ ਜਿਸ ਕਰਕੇ ਉਸ ਦੀ ਕੁੱਟਮਾਰ ਕੀਤੀ ਗਈ ਹੈ। ਜਦਕਿ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਦੱਸਿਆ ਹੈ ਕਿ ਮਾਸਟਰ ਨਵਪ੍ਰੀਤਪਾਲ ਸਿੰਘ ਖੇਡ ਗਰਾਊਂਡ ਵਿੱਚ ਵਿਦਿਆਰਥਣਾਂ ਦੇ ਕੋਲ ਹੀ ਬੈਠਾ ਸੀ ਅਤੇ ਉਸ ਵੱਲੋਂ ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਕੀਤਾ ਗਿਆ ਸੀ।

ਇਹ ਵੀ ਪੜ੍ਹੋ:ਸੁਧੀਰ ਸੂਰੀ ਦੀ ਮੌਤ ਕਾਰਨ ਅੰਮ੍ਰਿਤਪਾਲ 'ਤੇ ਭੜਕੀ ਲਕਸ਼ਮੀ ਕਾਂਤਾ ਚਾਵਲਾ !

Last Updated : Nov 6, 2022, 2:25 PM IST

ABOUT THE AUTHOR

...view details