ਤਰਨਤਾਰਨ:ਖੇਮਕਰਨ ਹਲਕੇ ਵਿੱਚ ਵੱਖ ਵੱਖ ਪਾਰਟੀਆਂ ਚੋਣ ਪ੍ਰਚਾਰ ਵਿੱਚ ਜੁਟੀਆਂ ਹੋਈਆਂ ਹਨ। ਅਕਾਲੀ ਦਲ ਵਲੋਂ ਖੇਮਕਰਨ ਹਲਕੇ ਤੋਂ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਵੱਲੋਂ ਜਨ ਸੰਪਰਕ ਮੀਟਿੰਗਾਂ ਰੱਖੀਆਂ ਗਈਆਂ ਸਨ, ਜੋ ਕਿ ਸੁਰਸਿੰਘ, ਭਿੱਖੀਵਿੰਡ, ਅਲਗੋਂ ਕੋਠੀ ਅਤੇ ਅਮਰਕੋਟ ਵਿਚ ਰੱਖੀਆਂ ਗਈਆਂ ਸਨ।
ਲੋਕ ਸੁਰਸਿੰਘ ਤੋਂ ਹੀ ਕਾਫ਼ਲੇ ਦੇ ਰੂਪ ਵਿਚ ਆਪਣੇ ਟਰੈਕਟਰ ਅਤੇ ਮੋਟਰਸਾਈਕਲ ਲੈ ਕੇ ਇਸ ਜਨ ਸੰਪਰਕ ਇਕੱਠ ਵਿਚ ਸ਼ਾਮਿਲ ਹੋਏ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਅਕਾਲੀ ਵਰਕਰ ਸ਼ਾਮਿਲ ਹੋਏ।
ਵਿਰਸਾ ਸਿੰਘ ਵਲਟੋਹਾ ਜੋ ਕਿ ਖੇਮਕਰਨ ਹਲਕੇ ਤੋਂ ਉਮੀਦਵਾਰ ਹਨ, ਉਨ੍ਹਾਂ ਵਲੋਂ ਵੱਖ ਵੱਖ ਪਿੰਡਾਂ ਸੁਰਸਿੰਘ, ਭਿੱਖੀਵਿੰਡ, ਅਲਗੋਂ ਕੋਠੀ, ਅਮਰਕੋਟ ਆਦਿ ਪਿੰਡਾਂ ਵਿਚ ਜਨ ਸੰਪਰਕ ਇਕੱਠ ਆਪਣੇ ਲਈ ਪ੍ਰਚਾਰ ਕੀਤਾ ਅਤੇ ਅਕਾਲੀ ਦਲ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਵਿਰਸਾ ਸਿੰਘ ਵਲਟੋਹਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਲੋਕਾਂ ਦਾ ਵੱਡਾ ਸਮਰਥਨ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਲੋਕ ਉਨ੍ਹਾਂ ਨਾਲ ਅਤੇ ਪਾਰਟੀ ਨਾਲ ਜੁੜ ਰਹੇ ਹਨ, ਜਿਸ ਕਰਕੇ ਉਨ੍ਹਾਂ ਦੀ ਜਿੱਤ ਯਕੀਨੀ ਹੈ ਅਤੇ ਜੋ ਵਾਅਦੇ ਅਕਾਲੀ ਦਲ ਵਲੋਂ ਲੋਕਾਂ ਨਾਲ ਕੀਤੇ ਗਏ ਹਨ ਉਹ ਪੂਰੇ ਕੀਤੇ ਜਾਣਗੇ।
ਉਨ੍ਹਾਂ ਦਾਅਵਾ ਕਰਦੇ ਕਿਹਾ ਕਿ ਪੂਰੇ ਪੰਜਾਬ ਵਿਚ ਅਕਾਲੀ ਦਲ ਦੀ ਲਹਿਰ ਚੱਲ ਰਹੀ ਹੈ ਅਤੇ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣੇਗੀ। ਉਨ੍ਹਾਂ ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਕਿਹਾ ਕਿ ਸਾਢੇ 4 ਉਨ੍ਹਾਂ ਪੰਜਾਬ ਦੀ ਸਾਰ ਨਹੀਂ ਲਈ ਹੁਣ ਕਿਸ ਮੂੰਹ ਨਾਲ ਲੋਕਾਂ ਕੋਲੋਂ ਵੋਟਾਂ ਮੰਗ ਰਹੇ ਹਨ।
ਉਨ੍ਹਾਂ ਕਿਹਾ ਕਿ ਪਿਛਲੀ ਵਾਰ ਲੋਕਾਂ ਇਨ੍ਹਾਂ ਦੇ 20 ਵਿਧਾਇਕ ਚੁਣੇ ਹਨ, ਜੋ ਸਮਾਂ ਪਾ ਕੇ ਪਾਰਟੀ ਛੱਡ ਗਏ। ਜਿਸ ਕਰਕੇ ਲੋਕ ਇਨ੍ਹਾਂ ਨੂੰ ਦੁਬਾਰਾ ਮੂੰਹ ਨਹੀਂ ਲਾਉਣਗੇ।
ਇਹ ਵੀ ਪੜ੍ਹੋ:ਮਾਲਵਿਕਾ ਸੂਦ ਨੇ ਐਲਾਨੇ ਖੇਡਾਂ ਨਾਲ ਸਬੰਧਿਤ ਵਾਅਦੇ