ਤਰਨਤਾਰਨ : ਅਕਾਲੀ ਦਲ ਅੰਮ੍ਰਿਤਸਰ ਦੀ ਹੰਗਾਮੀ ਮੀਟਿੰਗ ਕੌਮੀ ਜਨਰਲ ਸਕੱਤਰ ਜਥੇਦਾਰ ਹਰਪਾਲ ਸਿੰਘ ਬਲੇਰ ਦੀ ਅਗਵਾਈ ਭਿੱਖੀਵਿੰਡ ਵਿਖੇ ਹੋਈ ਜਿਸ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਰਹਿ ਚੁੱਕੇ ਪ੍ਰਧਾਨ ਕਰਮ ਸਿੰਘ ਭੋਈਆਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰਕੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਹੁਕਮਾਂ ਅਨੁਸਾਰ ਹਰਜੀਤ ਸਿੰਘ ਮੀਆਂਪੁਰ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ। ਜਥੇਦਾਰ ਹਰਪਾਲ ਸਿੰਘ ਨੇ ਕਿਹਾ ਕਿ ਬਹੁਤ ਜਲਦ ਹੀ ਆਉਣ ਵਾਲੇ ਦਿਨਾਂ 'ਚ ਜ਼ਿਲ੍ਹਾ ਤਰਨਤਾਰਨ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਜਾਵੇਗਾ।
ਅਕਾਲੀ ਦਲ (ਅ) ਤਰਨਤਾਰਨ ਦੇ ਹਰਜੀਤ ਸਿੰਘ ਮੀਆਂਪੁਰ ਕਾਰਜਕਾਰੀ ਪ੍ਰਧਾਨ ਨਿਯੁਕਤ - District Tarn Taran unit dissolved
ਅਕਾਲੀ ਦਲ ਅੰਮ੍ਰਿਤਸਰ ਦੀ ਹੰਗਾਮੀ ਮੀਟਿੰਗ ਕੌਮੀ ਜਨਰਲ ਸਕੱਤਰ ਜਥੇਦਾਰ ਹਰਪਾਲ ਸਿੰਘ ਬਲੇਰ ਦੀ ਅਗਵਾਈ ਭਿੱਖੀਵਿੰਡ ਵਿਖੇ ਹੋਈ
ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਸੁਖਵਿੰਦਰ ਸਿੰਘ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਯੂਥ ਗਗਨਦੀਪ ਸਿੰਘ ਸੁਰਸਿੰਘ, ਦਿਲਬਾਗ ਸਿੰਘ ਸੇਰੋ, ਭੁਪਿੰਦਰ ਸਿੰਘ, ਗੁਰਸਾਹਿਬ ਸਿੰਘ ਬਰਨਾਲਾ, ਸਤਿੰਦਰਪਾਲ ਸਿੰਘ ਮਿੰਟੂ ਮਾੜੀ ਮੇਘਾ, ਬਲਵਿੰਦਰ ਸਿੰਘ ਪਾਹੜਾ, ਨਿਸ਼ਾਨ ਸਿੰਘ ਬਲੇਰ, ਮੇਹਰ ਸਿੰਘ ਤਲਵੰਡੀ, ਗੁਰਮੀਤ ਸਿੰਘ ਨੰਬਰਦਾਰ, ਨਰਿੰਦਰ ਸਿੰਘ ਝਬਾਲ, ਬਲਦੇਵ ਸਿੰਘ ਧਾਲੀਵਾਲ, ਧਰਮਿੰਦਰ ਸਿੰਘ ਬਲੇਰ, ਬਲਵਿੰਦਰ ਸਿੰਘ ਬਲੇਰ, ਜਗਜੀਤ ਸਿੰਘ ਬਲੇਰ,ਬੋਹੜ ਸਿੰਘ ਤਲਵੰਡੀ,ਸੁਖਰਾਜ ਸਿੰਘ ਪੰਨੂ,ਜੱਸਾ ਸਿੰਘ ਬੱਚੜੇ,ਗੁਰਸਾਹਿਬ ਸਿੰਘ ਸੁਰਸਿੰਘ,ਸ਼ਮਸ਼ੇਰ ਸਿੰਘ ਸੁਰਸਿੰਘ ,ਅਵਤਾਰ ਸਿੰਘ ਸੁਰਸਿੰਘ,ਗੁਰਮੀਤ ਸਿੰਘ ਬਲੇਰ,ਬਿੰਦਰ ਸਿੰਘ ਬਲੇਰ,ਅਰਵਿੰਦਰ ਸਿੰਘ ਮਿੰਟੂ ਭਿੱਖੀਵਿੰਡ,ਸਤਵੰਤ ਸਿੰਘ ਸੋਹਲ ਭਿੱਖੀਵਿੰਡ,ਗੁਰਸਾਹਿਬ ਸਿੰਘ ਮਾੜੀ ਮੇਘਾ,ਬਾਬਾ ਬਘੇਲ ਸਿੰਘ,ਸਤਨਾਮ ਸਿੰਘ ਸੁੱਗਾ ਆਦਿ ਪਾਰਟੀ ਆਗੂ ਹਾਜ਼ਰ ਸਨ।