ਤਰਨਤਾਰਨ:ਪੰਜਾਬ ਵਿੱਚ ਕਤਲ ਦੇ ਮਾਮਲੇ ਜਿਵੇਂ ਜਿਵੇਂ ਵੱਧ ਰਹੇ ਹਨ, ਉਸੇ ਤਰ੍ਹਾਂ ਹੀ ਪੰਜਾਬ ਪੁਲਿਸ ਵੱਲੋਂ ਵੀ ਕਾਰਵਾਈ ਲਗਾਤਾਰ ਕੀਤੀ ਜਾ ਰਹੀ ਹੈ। ਇਸੇ ਤਹਿਤ ਹੀ ਤਰਨਤਾਰਨ ਵਿੱਚ AGTF ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਜਿਸ ਤਹਿਤ ਕੱਪੜਾ ਵਪਾਰੀ ਗੁਰਜੰਟ ਸਿੰਘ ਦੇ ਕਤਲ murder of textile trader Gurjant Singh ਵਿੱਚ ਲੰਡਾ ਗੈਂਗ ਦੇ 4 ਮੈਂਬਰਾਂ ਵਿੱਚੋਂ 2 ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਕੋਲੋ AGTF ਨੇ 4 ਵਿਦੇਸ਼ੀ ਹਥਿਆਰ ਵੀ ਬਰਾਮਦ ਕੀਤੇ ਹਨ। AGTF arrested 2 members of Landa gang
ਰੇਕੀ ਕਰਨ ਵਾਲੇ 2 ਮੁਲਜ਼ਮ ਪਹਿਲਾ ਗ੍ਰਿਫ਼ਤਾਰ ਹੋ ਚੁੱਕੇ ਹਨ:ਤਰਨਤਾਰਨ ਵਿੱਚ ਬੀਤੇ ਦਿਨੀ ਗੋਲੀਆਂ ਮਾਰ ਕੇ ਕੱਪੜਾ ਵਪਾਰੀ ਦਾ ਦੁਕਾਨ ਵਿੱਚ ਕਤਲ (Murdered in the cloth merchants shop ) ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ। ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਮੁਤਾਬਿਕ ਮਾਮਲੇ ਵਿੱਚ ਪੁਲਿਸ ਪਾਰਟੀ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਦਾ ਕਹਿਣਾ ਸੀ ਕਿ ਮੁਲਜ਼ਮਾਂ ਕੋਲੋਂ 2 ਪਿਸਤੌਲ ਵੀ ਬਰਾਮਦ (2 pistols were recovered from the accused) ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਤਲ ਕਰਨ ਤੋਂ ਪਹਿਲਾਂ ਮੁਲਜ਼ਮਾਂ ਨੇ ਬਕਾਇਦਾ ਮ੍ਰਿਤਕ ਦੀ ਵੱਖ ਵੱਖ ਗੱਡੀਆਂ ਰਾਹੀਂ ਰੇਕੀ ਕੀਤੀ ਸੀ।