ਪੰਜਾਬ

punjab

ETV Bharat / state

ਥਾਣਾ ਸ਼ਹਿਰੀ ਪੱਟੀ ਦੇ ਮੁਨਸ਼ੀ 'ਤੇ ਲੱਗੇ ਮਹਿਲਾ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ

ਜ਼ਿਲ੍ਹੇ ਤਰਨ ਤਾਰਨ ਦੇ ਸ਼ਹਿਰ ਪੱਟੀ ਦੇ ਥਾਣਾ ਸ਼ਹਿਰੀ ਵਿੱਚ ਤਾਇਨਾਤ ਮੁਨਸ਼ੀ ਕ੍ਰਿਸ਼ਨ ਕੁਮਾਰ 'ਤੇ ਇੱਕ ਮਹਿਲਾ ਨੇ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ। ਪੀੜਤ ਮਹਿਲਾ ਨੇ ਇਸ ਪੁਲਿਸ ਮੁਲਾਜ਼ਮ ਖ਼ਿਲਾਫ਼ ਸੀਨੀਅਰ ਪੁਲਿਸ ਕਪਤਾਨ ਤਰਨ ਤਾਰਨ ਨੂੰ ਸ਼ਿਕਾਇਤ ਵੀ ਦਿੱਤੀ ਹੈ।

Accused of harassing a woman engaged on the munshi of the police station patti
ਥਾਣਾ ਸ਼ਹਿਰੀ ਪੱਟੀ ਦੇ ਮੁਨਸ਼ੀ 'ਤੇ ਲੱਗੇ ਮਹਿਲਾ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ

By

Published : Aug 8, 2020, 4:56 AM IST

ਤਰਨ ਤਾਰਨ: ਜ਼ਿਲ੍ਹੇ ਦੇ ਸ਼ਹਿਰ ਪੱਟੀ ਦੇ ਥਾਣਾ ਸ਼ਹਿਰੀ ਵਿੱਚ ਤਾਇਨਾਤ ਮੁਨਸ਼ੀ ਕ੍ਰਿਸ਼ਨ ਕੁਮਾਰ 'ਤੇ ਇੱਕ ਮਹਿਲਾ ਨੇ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ। ਪੀੜਤ ਮਹਿਲਾ ਨੇ ਇਸ ਪੁਲਿਸ ਮੁਲਾਜ਼ਮ ਖ਼ਿਲਾਫ਼ ਸੀਨੀਅਰ ਪੁਲਿਸ ਕਪਤਾਨ ਤਰਨ ਤਾਰਨ ਨੂੰ ਸ਼ਿਕਾਇਤ ਵੀ ਦਿੱਤੀ ਹੈ।

ਥਾਣਾ ਸ਼ਹਿਰੀ ਪੱਟੀ ਦੇ ਮੁਨਸ਼ੀ 'ਤੇ ਲੱਗੇ ਮਹਿਲਾ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ

ਆਪਣੀ ਹੱਡਬੀਤੀ ਮੀਡੀਆ ਨੂੰ ਸੁਣਾਉਂਦੇ ਹੋਏ ਪੀੜਤ ਮਹਿਲਾ ਨੇ ਦੱਸਿਆ ਕਿ ਕ੍ਰਿਸ਼ਨ ਕੁਮਾਰ ਉਰਫ਼ ਕੇਕੇ ਉਸ ਨੂੰ ਅਕਸਰ ਹੀ ਤੰਗ ਪ੍ਰੇਸ਼ਾਨ ਕਰਦਾ ਹੈ। ਉਸ ਨੂੰ ਆਪਣੇ ਨਾਲ ਨਜਾਇਜ਼ ਸਬੰਧ ਬਣਾਉਣ ਲਈ ਮਜ਼ਬੂਰ ਕਰਦਾ ਹੈ। ਉੇਨ੍ਹਾਂ ਕਿਹਾ ਕਿ ਕ੍ਰਿਸ਼ਨ ਕੁਮਾਰ ਉਸ ਨੂੰ ਝੂਠੇ ਮੁਕੱਦਮੇ ਵਿੱਚ ਫਸਾਉਣ ਦੀਆਂ ਵੀ ਧਮਕੀਆਂ ਦਿੰਦਾ ਹੈ। ਪੀੜਤ ਮਹਿਲਾ ਨੇ ਕਿਹਾ ਕਿ ਕ੍ਰਿਸ਼ਾਨ ਕੁਮਾਰ ਉਸ ਨੂੰ ਅਸ਼ਲੀਲ ਸੁਨੇਹੇ ਭੇਜਦਾ ਹੈ ਅਤੇ ਟੈਲੀਫੋਨ ਕਰਕੇ ਅਸ਼ਲੀਲ ਗੱਲਾਂ ਆਖਦਾ ਹੈ।

ਪੀੜਤ ਮਹਿਲਾ ਨੇ ਕਿਹਾ ਕਿ ਉਸ ਨੇ ਇਸ ਦੀ ਸ਼ਿਕਾਇਤ ਐੱਸਐੱਸਪੀ ਤਰਨ ਤਾਰਨ ਸਾਹਿਬ ਨੂੰ ਵੀ ਦਿੱਤੀ ਹੈ। ਮਹਿਲਾ ਨੇ ਕਿਹਾ ਕਿ ਜੇਕਰ ਉਸ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਸਭ ਕਾਸੇ ਦਾ ਜਿੰਮੇਵਾਰ ਕ੍ਰਿਸ਼ਨ ਕੁਮਾਰ ਹੋਵੇਗਾ।

ਜਦੋਂ ਇਸ ਬਾਰੇ ਥਾਣਾ ਸ਼ਹਿਰੀ ਪੱਟੀ ਦੇ ਮੁਖੀ ਅਜੇ ਕੁਮਾਰ ਖੁੱਲਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਇਸ ਮਾਮਲੇ ਦੀ ਸ਼ਿਕਾਇਤ ਐੱਸਐੱਸਪੀ ਕੋਲ ਹੋਈ ਹੈ। ਉਨ੍ਹਾਂ ਕਿਹਾ ਹੁਣ ਇਸ ਮਾਮਲੇ ਦੀ ਜਾਂਚ ਡੀਐੱਸਪੀ ਪੱਟੀ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਇਸ ਮਾਮਲੇ ਵਿੱਚ ਮੁਲਜ਼ਮ ਪਾਇਆ ਗਿਆ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details