ਪੰਜਾਬ

punjab

ETV Bharat / state

ਪਾਕਿਸਤਾਨ ਤੋਂ ਆਈ ਇਹ ਚੀਜ਼, ਪੁਲਿਸ ਨੂੰ ਪਈਆਂ ਭਾਜੜਾਂ - ਜਾਂਚ ਕੀਤੀ ਜਾਵੇਗੀ

ਡੀਐਸਪੀ ਲਖਵੀਰ ਸਿੰਘ ਨੇ ਦੱਸਿਆ ਕਿ ਇਹ ਗੁਬਾਰੇ ਨੰਬਰਦਾਰ ਕਰਤਾਰ ਸਿੰਘ ਦੇ ਖੇਤਾਂ ਨੇੜਿਓਂ ਬਰਾਮਦ ਹੋਏ ਹਨ। ਜਿਨ੍ਹਾਂ ਦੀ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਇਸ ਦੀ ਜਾਂਚ ਕੀਤੀ ਜਾਵੇਗੀ।

ਪਾਕਿਸਤਾਨ ਤੋਂ ਆਈ ਇਹ ਚੀਜ਼, ਪੁਲਿਸ ਨੂੰ ਪਈਆਂ ਭਾਜੜਾਂ
ਪਾਕਿਸਤਾਨ ਤੋਂ ਆਈ ਇਹ ਚੀਜ਼, ਪੁਲਿਸ ਨੂੰ ਪਈਆਂ ਭਾਜੜਾਂ

By

Published : Aug 14, 2021, 10:36 AM IST

ਤਰਨਤਾਰਨ: ਜ਼ਿਲ੍ਹੇ ਦੇ ਪਿੰਡ ਬਲੇਰ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪਿੰਡ ’ਚ 60 ਦੇ ਕਰੀਬ ਪਾਕਿਸਤਾਨੀ ਗੁਬਾਰੇ ਮਿਲੇ। ਮਿਲੀ ਜਾਣਕਾਰੀ ਮੁਤਾਬਿਕ ਇਹ ਪਾਕਿਸਤਾਨ ਗੁਬਾਰੇ ਪਿੰਡ ਦੇ ਇੱਕ ਵਿਅਕਤੀ ਦੇ ਖੇਤਾਂ ਨੇੜਿਓ ਬਰਾਮਦ ਹੋਏ ਹਨ।

ਪਾਕਿਸਤਾਨ ਤੋਂ ਆਈ ਇਹ ਚੀਜ਼, ਪੁਲਿਸ ਨੂੰ ਪਈਆਂ ਭਾਜੜਾਂ

ਮਾਮਲੇ ਸਬੰਧੀ ਜਾਣਕਾਰੀ ਮੁਤਾਬਿਕ ਮੌਕੇ ’ਤੇ ਪੁਲਿਸ ਪ੍ਰਸ਼ਾਸਨ ਦੀ ਟੀਮ ਪਹੁੰਚੀ। ਇਸ ਸਬੰਧ ’ਚ ਡੀਐਸਪੀ ਲਖਵੀਰ ਸਿੰਘ ਨੇ ਦੱਸਿਆ ਕਿ ਇਹ ਗੁਬਾਰੇ ਨੰਬਰਦਾਰ ਕਰਤਾਰ ਸਿੰਘ ਦੇ ਖੇਤਾਂ ਨੇੜਿਓਂ ਬਰਾਮਦ ਹੋਏ ਹਨ। ਜਿਨ੍ਹਾਂ ਦੀ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਇਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਹਿਲੀ ਨਜਰ ਚ ਇਹ ਗੁਬਾਰੇ ਪਾਕਿਸਤਾਨ ਤੋਂ ਆਏ ਹਨ ਜਿਨ੍ਹਾਂ ’ਤੇ 14 ਅਗਸਤ ਮੁਬਾਰਕ ਅਤੇ ਪਾਕਿਸਤਾਨ ਲਿਖਿਆ ਹੋਇਆ ਹੈ। ਫਿਲਹਾਲ ਉਨ੍ਹਾਂ ਵੱਲੋਂ ਮਾਮਲੇ ਸਬੰਧੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਸੁਤੰਤਰਤਾ ਦਿਵਸ ਤੋਂ ਪਹਿਲਾਂ ਪੁਲਿਸ ਨੂੰ ਮਿਲਿਆ ਹਥਿਆਰਾਂ ਦਾ ਜਖੀਰਾ

ਕਾਬਿਲੇਗੌਰ ਹੈ ਕਿ 15 ਅਗਸਤ ਦੇ ਮੱਦੇਨਜ਼ਰ ਪੂਰੇ ਸੂਬੇ ’ਚ ਅਲਰਟ ਜਾਰੀ ਕੀਤਾ ਗਿਆ ਹੈ ਜਿਸਦੇ ਚੱਲਦੇ ਪੁਲਿਸ ਵੱਲੋਂ ਚੌਂਕਸੀ ਵਰਤੀ ਜਾ ਰਹੀ ਹੈ।

ABOUT THE AUTHOR

...view details