ਤਰਨ ਤਾਰਨ: ਆਪ ਆਗੂਆਂ ਨੇ ਲੰਘੇ ਦਿਨੀਂ ਨਸ਼ੇ ਵਿਰੁੱਧ ਪੈਦਲ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੌਰਾਨ ਆਪ ਆਗੂਆਂ ਨੇ 50-50 ਕਿਲੋ ਦੇ ਸਮੈਕ ਦੇ ਤੋੜੇ ਬਣਾ ਕੇ ਉੱਤੇ ਅਕਾਲੀ ਲੀਡਰਾਂ ਦੀਆਂ ਫੋਟੋਵਾਂ ਲਗਾ ਕੇ ਉਨ੍ਹਾਂ ਅੱਗ ਲਗਾਈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਖਡੂਰ ਸਾਹਿਬ ਦੇ ਮੇਨ ਬਜ਼ਾਰ ਵਿੱਚ ਰੋਸ ਮਾਰਚ ਕੱਢ ਕੇ ਆਪ ਆਗੂ ਮਨਜਿੰਦਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਵਿਧਾਇਕ ਸਿੱਕੀ, ਸਾਬਕਾ ਐੱਮ.ਪੀ ਬ੍ਰਹਮਪੁਰਾ ਤੇ ਸਾਬਕਾ ਵਿਧਾਇਕ ਰਵਿੰਦਰ ਬ੍ਰਹਮਪੁਰਾ ਦੇ ਪੁਤਲੇ ਫੂਕੇ ਗਏ। ਆਪ ਆਗੂਆਂ ਨੇ ਪਿੰਡ ਚੋਹਲਾ ਸਾਹਿਬ ਦੇ ਵਾਸੀ ਪ੍ਰਭਜੀਤ ਸਿੰਘ ਨੂੰ 300 ਕਿਲੋਂ ਹੈਰੋਇਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਮਗਰੋਂ ਉਕਤ ਮਾਮਲੇ ਨੂੰ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ, ਸਾਬਕਾ ਐੱਮ.ਪੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਰਪ੍ਰਸਤ ਅਕਾਲੀ ਦਲ ਸੰਯੁਕਤ ਨਾਲ ਜੋੜਿਆ।
ਆਪ ਆਗੂ ਮਨਜਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਹਲਕਾ ਖਡੂਰ ਸਾਹਿਬ ਦੇ ਪਿੰਡ ਚੋਹਲਾ ਸਾਹਿਬ ਦੇ ਵਾਸੀ ਤੋਂ ਜਿਹੜਾ 300 ਕਿਲੋ ਨਸ਼ਾ ਫੜਿਆ ਗਿਆ ਹੈ ਉਸ ਦੇ ਰੋਸ ਵਜੋਂ ਉਹ ਪਿਛਲੇ 4 ਦਿਨਾਂ ਤੋਂ ਖਡੂਰ ਦੇ ਪਿੰਡਾਂ ਵਿੱਚ ਜਾ ਕੇ ਪੁਤਲੇ ਫੂਕ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ੇ ਵਿਕਣ ਪਿੱਛੇ ਸਿਆਸੀ ਸ਼ੈਅ ਹੈ।