ਪੰਜਾਬ

punjab

ETV Bharat / state

ਬਾਬਾ ਬਕਾਲਾ ਤੋਂ AAP ਵਿਧਾਇਕ ਦਲਬੀਰ ਸਿੰਘ ਟੋਗ ਅਦਾਲਤ ਵਲੋਂ PO ਕਰਾਰ - ਡੀਸੀ ਦਫ਼ਤਰ ਅੱਗੇ ਧਰਨਾ

ਤਰਨ ਤਾਰਨ ਅਦਾਲਤ ਵਲੋਂ AAP ਵਿਧਾਇਕ ਦਲਬੀਰ ਸਿੰਘ ਟੋਗ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ। ਉਕਤ ਵਿਧਾਇਕ ਅਤੇ ਸਰਕਾਰ ਦੇ ਮੌਜੂਦਾ ਮੰਤਰੀਆਂ ਵਲੋਂ ਕੋਰੋਨਾ ਦੌਰਾਨ ਨਿਯਮਾਂ ਨੂੰ ਛਿੱਕੇ ਟੰਗ ਕੇ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਸੀ।

ਬਾਬਾ ਬਕਾਲਾ ਤੋਂ AAP ਵਿਧਾਇਕ ਦਲਬੀਰ ਸਿੰਘ ਅਦਾਲਤ ਵਲੋਂ PO ਕਰਾਰ
ਬਾਬਾ ਬਕਾਲਾ ਤੋਂ AAP ਵਿਧਾਇਕ ਦਲਬੀਰ ਸਿੰਘ ਅਦਾਲਤ ਵਲੋਂ PO ਕਰਾਰ

By

Published : Nov 2, 2022, 9:56 PM IST

ਤਰਨ ਤਾਰਨ:ਸਾਲ 2020 ਵਿੱਚ ਤਰਨਤਾਰਨ ਵਿਖੇ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਲੋਕਾਂ ਨੂੰ ਇਨਸਾਫ਼ ਦਿਵਾਉਣ ਦੇ ਮਕਸਦ ਨਾਲ ਆਮ ਆਦਮੀ ਪਾਰਟੀ ਵੱਲੋਂ ਕੋਰੋਨਾ ਪਾਬੰਦੀਆਂ ਦੇ ਚੱਲਦਿਆਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ ਸੀ।

ਇਸ 'ਤੇ ਤਰਨ ਤਾਰਨ ਦੀ ਥਾਣਾ ਸਦਰ ਪੁਲਿਸ ਵੱਲੋਂ ਮੋਜੂਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਡਿਪਟੀ ਸਪੀਕਰ ਜੈ ਕਿਸ਼ਨ ਰੋੜੀ, ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ, ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ, ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ, ਵਿਧਾਇਕ ਮਨਿੰਦਰ ਸਿੰਘ ਲਾਲਪੁਰਾ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਦਲਬੀਰ ਸਿੰਘ ਟੋਗ ਸਮੇਂਤ ਕਈ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਬਾਬਾ ਬਕਾਲਾ ਹਲਕੇ ਤੋਂ ਵਿਧਾਇਕ ਦਲਬੀਰ ਸਿੰਘ ਟੋਗ

ਉਕਤ ਮਾਮਲੇ ਵਿੱਚ ਪਿਛਲੇ ਦਿਨੀਂ ਤਰਨ ਤਾਰਨ ਦੀ ਮਾਣਯੋਗ ਅਦਾਲਤ ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਂਤ ਪੰਜਾਬ ਸਰਕਾਰ ਦੇ ਮੰਤਰੀਆਂ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਅਤੇ ਉਸ ਤੋਂ ਬਾਅਦ ਉਕਤ ਆਗੂਆਂ ਵੱਲੋਂ ਮਾਣਯੋਗ ਹਾਈਕੋਰਟ ਦੇ ਹੁਕਮਾਂ 'ਤੇ ਹੇਠਲੀ ਅਦਾਲਤ ਵਿੱਚ ਪੇਸ਼ ਹੋ ਕੇ ਆਪਣੀ ਜ਼ਮਾਨਤ ਕਰਵਾ ਲਈ ਗਈ ਸੀ।

ਉਥੇ ਹੀ ਬਾਬਾ ਬਕਾਲਾ ਤੋਂ ਵਿਧਾਇਕ ਦਲਬੀਰ ਸਿੰਘ ਟੋਗ ਵੱਲੋਂ ਲਗਾਤਾਰ ਮਾਣਯੋਗ ਅਦਾਲਤ ਵਿੱਚ ਪੇਸ਼ ਨਾ ਹੋਣ ਤੋਂ ਬਾਅਦ ਜੱਜ ਸਾਹਿਬ ਵਲੋਂ ਦਲਬੀਰ ਸਿੰਘ ਟੋਗ ਨੂੰ ਪੀ.ਓ ਕਰਾਰ ਦਿੱਤਾ ਗਿਆ ਹੈ ਅਤੇ ਨਾਲ ਹੀ ਵਿਧਾਇਕ ਦੀ ਜਾਇਦਾਦ ਨੂੰ ਵੀ ਅਟੈਚ ਕੀਤਾ ਗਿਆ ਹੈ।

ਇਹ ਵੀ ਪੜ੍ਹੋ:80 ਕਿੱਲੇ ਵਾਲੇ ਕਿਸਾਨ ਨੇ ਪਰਾਲੀ ਦਾ ਲੱਭਿਆ ਪੱਕਾ ਹੱਲ, ਨਹੀਂ ਲਗਾਈ ਕਦੀਂ ਪਰਾਲੀ ਨੂੰ ਅੱਗ

ABOUT THE AUTHOR

...view details