ਪੰਜਾਬ

punjab

ETV Bharat / state

ਸਰਕਾਰ ਹੁੰਦੇ ਹੋਏ ਵੀ ਆਪ ਆਗੂਆਂ ਨੂੰ ਮਿਲ ਰਹੀਆਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ, ਜਾਣੋ ਕਿਉ ?

ਆਮ ਆਦਮੀ ਪਾਰਟੀ ਦੇ ਆਗੂ ਅਨੁਸਾਰ ਆਪ ਆਗੂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਪਰ ਪੁਲਿਸ ਕਾਰਵਾਈ ਕਰਨ ਦੀ ਬਜਾਏ ਧਮਕੀਆਂ ਦੇਣ ਵਾਲੇ ਆਰੋਪੀਆਂ ਦੀ ਮਦਦ ਕਰ ਰਹੀ ਹੈ। ਪੀੜਤ ਆਗੂ ਨੇ ਕਿਹਾ ਕਿ ਅਸੀਂ ਆਪ ਦੀ ਸਰਕਾਰ ਵਿੱਚ ਹੀ ਸੁਰੱਖਿਅਤ ਨਹੀਂ ਹਾਂ ਅੱਗੇ ਅਸੀਂ ਕੀ ਕਰਾਂਗੇ।

ਆਪ ਦੀ ਸਰਕਾਰ 'ਚ ਆਪ ਆਗੂ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ
ਆਪ ਦੀ ਸਰਕਾਰ 'ਚ ਆਪ ਆਗੂ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ

By

Published : Jun 26, 2022, 3:31 PM IST

ਤਰਨਤਾਰਨ:ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ, ਕਿ ਹਰ ਵਿਅਕਤੀ ਦੀ ਸੁਰੱਖਿਆ ਉਨ੍ਹਾਂ ਦੀ ਜ਼ਿੰਮੇਵਾਰ ਹੈ ਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਵਧੀਆ ਰਾਜ ਤੇ ਪ੍ਰਸ਼ਾਸਨ ਮਿਲੇਗਾ। ਪਰ ਇੱਥੇ ਤਾਂ ਆਮ ਆਦਮੀ ਪਾਰਟੀ ਦੇ ਆਗੂ ਹੀ ਸੁਰੱਖਿਅਤ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਇਨਸਾਫ਼ ਮਿਲ ਰਿਹਾ ਹੈ।

ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਲਾਲ ਸਿੰਘ ਪੁੱਤਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਵਟਸਐਪ ਕਾਲ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਜਿਸ ਦੀ ਇਤਲਾਹ ਉਨ੍ਹਾਂ ਵੱਲੋਂ ਥਾਣਾ ਖਾਲੜਾ ਪੁਲਿਸ ਨੂੰ ਦਿੱਤੀ ਹੋਈ ਹੈ, ਪਰ ਪੁਲਿਸ ਕਾਰਵਾਈ ਕਰਨ ਦੀ ਬਜਾਏ ਧਮਕੀਆਂ ਦੇਣ ਵਾਲੇ ਆਗੂਆਂ ਦੀ ਮਦਦ ਕਰ ਰਹੀ ਹੈ।

ਪੀੜਤ ਵਿਅਕਤੀ ਗੁਰਲਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਆਪਣੇ ਹੀ ਰਿਸ਼ਤੇਦਾਰੀ ਵਿੱਚ ਕਿਸੇ ਨਾਲ ਲਾਗ ਡਾਟ ਹੈ ਤੇ ਉਹ ਵਿਅਕਤੀ ਉਨ੍ਹਾਂ ਨੂੰ ਜਾਨੋਂ ਮਾਰਨਾ ਚਾਹੁੰਦਾ ਹੈ। ਜਿਸ ਕਰਕੇ ਉਹ ਹਰ ਰੋਜ਼ ਥਾਣੇ ਅਤੇ ਐੱਸ.ਐੱਸ.ਪੀ, ਡੀ.ਐੱਸ.ਪੀ ਉਹ ਆਪਣੀ ਜਾਨ ਮਾਲ ਦੀ ਰਾਖੀ ਕਰਨ ਲਈ ਦਰਖਾਸਤਾਂ ਵੀ ਦੇ ਰਹੇ ਹਨ। ਪਰ ਥਾਣਾ ਖਾਲੜਾ ਪੁਲਿਸ ਉਕਤ ਆਰੋਪੀਆਂ 'ਤੇ ਕਾਰਵਾਈ ਕਰਨ ਦੀ ਬਜਾਏ ਧਮਕੀਆਂ ਦੇਣ ਵਾਲੇ ਵਿਅਕਤੀਆਂ ਦੀ ਮਦਦ ਕਰ ਰਹੀ ਹੈ।

ਆਪ ਦੀ ਸਰਕਾਰ 'ਚ ਆਪ ਆਗੂ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ

ਪੀੜਤ ਵਿਅਕਤੀ ਗੁਰਲਾਲ ਸਿੰਘ ਤੇ ਉਸਦੇ ਪਰਿਵਾਰ ਨੇ ਕਿਹਾ ਕਿ ਜੇ ਉਨ੍ਹਾਂ ਦਾ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਥਾਣਾ ਖਾਲੜਾ ਦੇ ਐੱਸ.ਐੱਚ.ਓ ਨਰਿੰਦਰ ਸਿੰਘ ਢੋਟੀਆਂ ਹੋਣਗੇ। ਉਧਰ ਜਦੋ ਇਸ ਸਾਰੇ ਮਾਮਲੇ ਸਬੰਧੀ ਥਾਣਾ ਖਾਲੜਾ ਦੇ ਐੱਸ.ਐੱਚ.ਓ ਨਰਿੰਦਰ ਸਿੰਘ ਢੋਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗੁਰਲਾਲ ਸਿੰਘ ਵੱਲੋਂ ਦਿੱਤੀ ਲਿਖਤੀ ਦਰਖਾਸਤ ਤੇ ਉਨ੍ਹਾਂ ਵੱਲੋਂ ਰਿਪੋਟਰ ਦਰਜ ਕਰ ਲਈ ਗਈ ਹੈ, ਪਰ ਕੋਈ ਵੀ ਸ਼ੰਕਰ ਨਾ ਬਣਦਾ ਹੋਣ ਕਾਰਨ ਮਾਮਲਾ ਦਰਜ ਨਹੀਂ ਕੀਤਾ ਜਾ ਸਕਦਾ। ਜਿਸ ਕਰਕੇ ਗੁਰਲਾਲ ਸਿੰਘ ਨੂੰ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਅਪੀਲ ਕੀਤੀ ਗਈ ਹੈ।

ਇਹ ਵੀ ਪੜੋ:ਸੰਗਰੂਰ ਜਿਮਨੀ ਚੋਣ: ਸਿਮਰਨਜੀਤ ਮਾਨ ਦੀ ਲੀਡ ਨੂੰ ਲੈ ਕੇ ਬੋਲੇ ਸਮਰਥਕ, ਦੋਖੋ

ABOUT THE AUTHOR

...view details