ਪੰਜਾਬ

punjab

ETV Bharat / state

ਖੇਤ ’ਚੋਂ ਵਾਪਸ ਆਉਂਦੇ ਵਿਅਕਤੀ ’ਤੇ ਰਜਿੰਸ਼ ਤਹਿਤ ਕੀਤਾ ਗੋਲੀਆਂ ਨਾਲ ਹਮਲਾ - ਜਖ਼ਮੀ

ਪੀੜਤ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਖੇਤਾਂ ਤੋਂ ਵਾਪਸ ਮੁੜ ਰਿਹਾ ਸੀ ਅਤੇ ਪਿੰਡ ਦੇ ਹੀ ਵਿਅਕਤੀ ਅਤੇ ਕੁੱਝ ਅਣਪਛਾਤਿਆਂ ਵੱਲੋ ਉਸ ਉੱਤੇ ਗੋਲੀਆਂ ਚਲਾਈਆਂ ਗਈਆ ਹਨ। ਹਮਲਾਵਰਾਂ ਵੱਲੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆ।

ਤਸਵੀਰ
ਤਸਵੀਰ

By

Published : Dec 16, 2020, 10:39 PM IST

ਤਰਨਤਾਰਨ: ਬੀਤੀ ਰਾਤ ਇਥੋਂ ਦੇ ਨਜ਼ਦੀਕੀ ਪਿੰਡ ਠੱਠਾ ’ਚ ਰਹਿਣ ਵਾਲਾ ਗੋਲੀ ਨਾਲ ਇੱਕ ਵਿਅਕਤੀ ਦੇ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਵੇਖੋ ਵੀਡੀਓ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਵਿਅਕਤੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਵਿਅਕਤੀ ਅਤੇ ਕੁੱਝ ਅਣਪਛਾਤਿਆਂ ਵੱਲੋ ਉਸ ਉੱਤੇ ਗੋਲੀਆਂ ਚਲਾਈਆਂ ਗਈਆ ਹਨ। ਪੀੜ੍ਹਤ ਵਿਅਕਤੀ ਨੇ ਹਸਪਤਾਲ ’ਚ ਇਲਾਜ ਦੌਰਾਨ ਦੱਸਿਆ ਕਿ ਹਮਲਾਵਰ ਕਾਰ ’ਤੇ ਸਵਾਰ ਹੋ ਕੇ ਆਏ ਸਨ। ਜਿਨ੍ਹਾਂ ਨੇ ਆਉਂਦੇ ਹੀ ਉਸ ’ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤਾ, ਇਸ ਦੌਰਾਨ ਇੱਕ ਗੋਲੀ ਉਸ ਦੇ ਪੈਰ ’ਚ ਲੱਗਣ ਕਾਰਨ ਉਹ ਜਖ਼ਮੀ ਹੋ ਗਿਆ।

ਪੀੜਤ ਨੇ ਦੱਸਿਆ ਕਿ ਇਸ ਦੌਰਾਨ ਹਮਲਾਵਰਾਂ ਵੱਲੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆ।

ਜਦੋਂ ਇਸ ਘਟਨਾ ਬਾਰੇ ਐੱਸਐੱਚਓ ਸਰਵਣ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਦੋਸ਼ੀਆਂ ਵਿਰੁੱਧ ਬਣਦੀ ਧਰਾਵਾਂ ਤਹਿਤ ਪਰਚਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।

ABOUT THE AUTHOR

...view details