ਤਰਨਤਾਰਨ:ਪੰਜਾਬ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਨੇ ਪੋਲ ਖੋਲ੍ਹ ਦਿੱਤੀ ਹੈ। ਜਿਸ ਵਿੱਚ ਇੱਕ ਪਰਿਵਾਰ ਨੂੰ ਭਾਰੀ ਬਾਰਿਸ਼ ਵਿੱਚ ਤਰਪਾਲਾਂ ਪਾ ਕੇ ਸੰਸਕਾਰ ਪਿਆ। ਤਰਨਤਾਰਨ ਦੇ ਇੱਕ ਪਿੰਡ ਆਸਲ ਉਤਾੜ ਵਿਖੇ ਬੀਤੇ ਦਿਨੀਂ ਚਾਨਣ ਸਿੰਘ ਨਾਮਕ ਵਿਅਕਤੀ ਦੀ ਮੌਤ ਹੋ ਗਈ ਸੀ।
ਉਸ ਦਾ ਅੰਤਿਮ ਸਸਕਾਰ ਕਰਨ ਲੱਗੇ ਤਾਂ ਇਨ੍ਹਾਂ ਨੂੰ ਤੇਜ਼ ਬਾਰਸ਼ ਸ਼ੁਰੂ ਹੋ ਗਈ, ਸਸਕਾਰ ਬੁੱਝਦਾ ਦੇਖ ਕੇ ਲੋਕਾਂ ਨੇ ਉਸ ਉੱਪਰ ਤਰਪਾਲਾਂ ਅਤੇ ਹੋਰ ਕੱਪੜੇ ਕੰਬਲ ਵਗੈਰਾ ਪਾ ਕੇ ਸੰਸਕਾਰ ਕਰਨਾ ਚਾਹਿਆ ਪਰ ਤੇਜ਼ ਬਾਰਿਸ਼ ਹੋਣ ਕਾਰਨ ਪਰਿਵਾਰਿਕ ਮੈਂਬਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਜਿਸ ਤੇ ਉਨ੍ਹਾਂ ਨੇ ਕਾਫ਼ੀ ਮਾਤਰਾ ਵਿੱਚ ਪੈਟਰੋਲ ਡੀਜ਼ਲ ਪਾ ਕੇ ਸੰਸਕਾਰ ਕੀਤਾ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਮਸ਼ਾਨਘਾਟ ਦੀ ਹਾਲਤ ਨੂੰ ਸੁਧਾਰਿਆ ਜਾਵੇ ਤਾਂ ਕਿ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਮੁਸ਼ਕਿਲਾ ਦਾ ਸਾਹਮਣਾ ਨਾ ਕਰਨਾ ਪਵੇ।