ਤਰਨਤਾਰਨ: ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਘਰਿਆਲਾ ਵਿੱਚ ਭਾਰੀ ਮੀਂਹ ਕਾਰਨ ਗਰੀਬ ਪਰਿਵਾਰ ਦਾ ਕਮਰਾ ਢਹਿ-ਢੇਰੀ ਹੋ ਗਿਆ। ਪੀੜਤ ਪਰਿਵਾਰ ਦੀ ਮੁਖੀਆ ਸੁੱਖੋ ਕੌਰ ਨੇ ਦੱਸਿਆ ਕੀ ਉਹ ਆਪਣੀ ਲੜਕੀ ਦੇ ਨਾਲ ਕਮਰੇ ਵਿੱਚ ਲੰਮੇ ਪਏ ਹੋਏ ਸੰਨ ਤਾਂ ਅਚਾਨਕ ਕਮਰੇ ਦੀ ਛੱਤ ਤੋਂ ਮਿੱਟੀ ਡਿੱਗਣੀ ਸ਼ੁਰੂ ਹੋ ਗਈ। ਇਹ ਸਭ ਦੇਖ ਉਹ ਭੱਜ ਕੇ ਕਮਰੇ ਵਿੱਚੋਂ ਬਾਹਰ ਨਿਕਲਣ ਲੱਗੇ ਤਾਂ ਇੱਕਦਮ ਸਾਰਾ ਕਮਰਾ ਡਿੱਗ ਪਿਆ।
ਤਰਨਤਾਰਨ ਦੇ ਪਿੰਡ ਘਰਿਆਲਾ 'ਚ ਮੀਂਹ ਕਾਰਣ ਮਕਾਨ ਹੋਇਆ ਢਹਿ-ਢੇਰੀ, ਪਰਿਵਾਰਕ ਮੈਂਬਰਾਂ ਦੀ ਮੁਸ਼ਕਿਲ ਨਾਲ ਬਚੀ ਜਾਨ - ਮਲਬੇ ਹੇਠ ਦਬੀ ਕੁੜੀ
ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਲਗਾਤਾਰ ਮੀਂਹ ਪਿਆ ਅਤੇ ਇਸ ਦੌਰਾਨ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਘਰਿਆਲਾ ਵਿੱਚ ਇੱਕ ਮਕਾਨ ਢਹਿ-ਢੇਰੀ ਹੋ ਗਿਆ। ਇਸ ਮਕਾਨ ਵਿੱਚ ਰਹਿੰਦੇ ਗਰੀਬ ਪਰਿਵਾਰ ਨੇ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਹੈ।

ਮਲਬੇ ਹੇਠ ਦਬੀ ਕੁੜੀ: ਇਸ ਦੌਰਾਨ ਉਸ ਦੀ ਲੜਕੀ ਸੋਨੂੰ, ਬਾਲੀਆਂ ਅਤੇ ਗਾਡਰ ਦੇ ਥੱਲੇ ਆ ਗਈ। ਜਿਸ ਤੋਂ ਬਾਅਦ ਪਰਿਵਾਕ ਮੈਂਬਰਾਂ ਨੇ ਰੌਲਾ ਪਾਇਆ ਤਾਂ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ ਅਤੇ ਲੜਕੀ ਨੂੰ ਉਹਨਾਂ ਨੇ ਮਲਬੇ ਥੱਲਿਓਂ ਬਾਹਰ ਕੱਢਿਆ। ਪੀੜਤ ਮਹਿਲਾ ਮੁਤਾਬਿਕ ਮਲਬੇ ਥੱਲੇ ਦਬੀ ਉਸ ਦੀ ਕੁੜੀ ਨਨੂੰ ਭਾਵੇਂ ਲੋਕਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ ਪਰ ਫਿਰ ਵੀ ਲੜਕੀ ਦੀਆਂ ਦੋਵੇਂ ਬਾਹਾਂ, ਸਿਰ ਅਤੇ ਲੱਤਾਂ ਉੱਤੇ ਕਾਫੀ ਸੱਟਾਂ ਲੱਗੀਆਂ। ਪੀੜਤ ਔਰਤ ਨੇ ਦੱਸਿਆ ਕਿ ਉਨ੍ਹਾਂ ਕੋਲ ਇੱਕੋ ਹੀ ਕਮਰਾ ਸੀ ਅਤੇ ਮੀਂਹ ਕਾਰਣ ਇਹ ਕਮਰੇ ਵੀ ਡਿੱਗ ਗਿਆ।
- ਪੰਜਾਬ 'ਚ ਤਹਿਸੀਲਦਾਰਾਂ ਦੀ ਅਣਮਿੱਥੇ ਸਮੇਂ ਲਈ ਚੱਲ ਰਹੀ ਹੜਤਾਲ, ਦਫ਼ਤਰ ਬੰਦ ਹੋਣ ਕਾਰਣ ਲੋਕ ਪਰੇਸ਼ਾਨ
- Punjab Dams On Alert : ਭਾਖੜਾ ਅਤੇ ਪੌਂਗ ਡੈਮ ਤੋਂ ਛੱਡਿਆ ਜਾਵੇਗਾ ਪਾਣੀ, ਪਠਾਨਕੋਟ 'ਚ NH ਨੇੜੇ ਪਾਣੀ ਦੇ ਤੇਜ਼ ਵਹਾਅ ਕਾਰਨ ਟੁੱਟਿਆ ਪੁੱਲ
- ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਸਲਾਹਕਾਰ ਨੇ ਮੰਨਿਆ, ਸਰਹੱਦ ਪਾਰ ਤੋਂ ਭਾਰਤ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਵਰਤੇ ਜਾਂਦੇ ਡਰੋਨ
ਸਰਕਾਰ ਤੋਂ ਮਦਦ ਦੀ ਅਪੀਲ: ਪੀੜਤ ਮਹਿਲਾ ਮੁਤਾਬਿਕ ਕਮਰਾ ਡਿੱਗਣ ਤੋਂ ਬਾਅਦ ਉਨ੍ਹਾਂ ਨੂੰ ਸਾਰੀ ਰਾਤ ਬਗੈਰ ਛੱਤ ਤੋਂ ਭਾਰੀ ਮੀਂਹ ਵਿੱਚ ਕੱਟਣੀ ਪਈ। ਪੀੜਤ ਔਰਤ ਨੇ ਦੱਸਿਆ ਕਿ ਉਹ ਕਾਫੀ ਗਰੀਬ ਹੈ ਅਤੇ ਉਸ ਨੇ ਕਈ ਵਾਰ ਸਰਕਾਰੇ ਦਰਬਾਰੇ ਅਪੀਲ ਕੀਤੀ ਕਿ ਉਸ ਨੂੰ ਪੱਕਾ ਕੋਠਾ ਪਾਕੇ ਦਿੱਤਾ ਜਾਵੇ ਪਰ ਕਿਸੇ ਨੇ ਵੀ ਉਸ ਦੀ ਸੁਣਵਾਈ ਨਹੀਂ ਕੀਤੀ ਅਤੇ ਉਸ ਦਾ ਇਹ ਕੱਚਾ ਕੋਠਾ ਵੀ ਡਿੱਗ ਪਿਆ। ਪੀੜਤ ਔਰਤ ਨੇ ਅੱਗੇ ਦੱਸਿਆ ਕਿ ਕਮਰੇ ਅੰਦਰ ਪਿਆ ਸਾਰਾ ਸਮਾਨ ਟੁੱਟ ਚੁੱਕਾ ਹੈ ਅਤੇ ਇੱਥੋਂ ਤੱਕ ਕਿ ਮੰਜੇ ਵੀ ਇਸ ਕਮਰੇ ਦੀ ਛੱਤ ਹੇਠਾਂ ਆ ਕੇ ਟੁੱਟ ਚੁੱਕੇ ਹਨ। ਹੁਣ ਉਸ ਕੋਲ ਕੁੱਝ ਵੀ ਨਹੀਂ ਬਚਿਆ ਜਿਸ ਨਾਲ ਉਹ ਆਪਣੇ ਘਰ ਦਾ ਗੁਜ਼ਾਰਾ ਚਲਾ ਸਕੇ। ਔਰਤ ਅਤੇ ਲੜਕੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ ਤਾਂ ਜੋ ਉਸ ਦਾ ਕਮਰਾ ਫਿਰ ਤੋਂ ਬਣ ਸਕੇ ਅਤੇ ਉਹ ਆਪਣੇ ਘਰ ਦਾ ਗੁਜ਼ਾਰਾ ਚਲਾ ਸਕੇ।