ਤਰਨ ਤਾਰਨ: ਸਥਾਨਕ ਸ਼ਹਿਰ ਦੀ ਵਾਰਡ ਨੰਬਰ-5 ਨਿਊ ਕਲੋਨੀ ਨੇੜੇ ਸੰਗਮ ਪੈਲੇਸ ਵਿਖੇ ਸ਼ਾਰਟ ਸਰਕਟ ਕਾਰਨ ਅਚਾਨਕ ਘਰ ’ਚ ਅੱਗ ਲੱਗ ਗਈ। ਇਸ ਹਾਦਸੇ ਵਿੱਚ ਘਰ ਦਾ ਕਾਫੀ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਮੌਕੇ ਘਰ ਦੇ ਸਾਰੇ ਮੈਂਬਰ ਨੇੜਲੇ ਰਿਸ਼ਤੇਦਾਰਾਂ ਦੇ ਘਰ ਧਾਰਮਿਕ ਸਮਾਗਮ ’ਚ ਸ਼ਾਮਲ ਹੋਣ ਲਈ ਗਏ ਹੋਏ ਸਨ।
ਸੂਚਨਾ ਮਿਲਣ ’ਤੇ ਤਰੁੰਤ ਫਾਇਰ ਬਿਗ੍ਰੇਡ ਮੌਕੇ ’ਤੇ ਪੁੱਜੀ, ਜਿਸ ਨਾਲ ਅੱਗ ’ਤੇ ਕਾਬੂ ਪਿਆ। ਗਨੀਤਮ ਰਹੀ ਕਿ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ। ਜਾਣਕਾਰੀ ਦਿੰਦਿਆਂ ਬਲਵੰਤ ਸਿੰਘ ਨੇ ਦੱਸਿਆ ਕਿ ਦੁਪਿਹਰ ਦੇ ਸਮੇਂ ਉਹ ਪਰਿਵਾਰ ਸਮੇਤ ਰਿਸ਼ਤੇਦਾਰਾਂ ਦੇ ਅਖੰਡ ਪਾਠ ਸਾਹਿਬ ਦੇ ਭੋਗ ’ਚ ਸ਼ਾਮਲ ਹੋਣ ਲਈ ਗਏ ਸਨ ਅਤੇ ਘਰ ਦੇ ਦਰਵਾਜ਼ੇ ਬੰਦ ਸਨ। ਅਚਾਨਕ ਘਰ ’ਚੋਂ ਧੂੰਆਂ ਨਿਕਲਣ ਲੱਗਾ, ਜਿਸ ਦੀ ਸੂਚਨਾ ਸਾਨੂੰ ਲੋਕਾਂ ਨੇ ਦਿੱਤੀ।