ਤਰਨਤਾਰਨ: ਪਿੰਡ ਡੱਲ ’ਚ ਇੱਕ ਮਜ਼ਦੂਰ ਦੇ ਕਮਰੇ ਨੂੰ ਭਿਆਨਕ ਅੱਗ ਲੱਗ ਗਈ। ਦੱਸ ਦਈਏ ਕਿ ਅੱਗ ਇਨ੍ਹੀ ਜਿਆਦਾ ਭਿਆਨਕ ਸੀ ਕਿ ਮਜ਼ਦੂਰ ਦੇ ਕਮਰੇ ਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।
ਲਾਈਟ ਜਾਣ ਕਾਰਨ ਜਲਾਈ ਸੀ ਮੋਮਬੱਤੀ
ਪੀੜਤ ਮਜਦੂਰ ਨੇ ਦੱਸਿਆ ਕਿ ਉਹ ਰਾਤ ਨੂੰ ਕੰਮ ਕਰਕੇ ਕਮਰੇ ਚ ਆਇਆ ਸੀ। ਇਸ ਦੌਰਾਨ ਲਾਈਟ ਗਈ ਹੋਣ ਕਾਰਨ ਉਸਨੇ ਮੋਮਬੱਤੀ ਜਲਾ ਕੇ ਫਰਿੱਜ ’ਤੇ ਰੱਖ ਦਿੱਤੀ। ਕੰਮ ਤੋਂ ਥੱਕੇ ਹੋਣ ਕਾਰਨ ਉਸਨੂੰ ਨੀਂਦ ਆ ਗਈ। ਪਰ ਜਿਵੇਂ ਹੀ ਉਸਦੀ ਅੱਖ ਖੁੱਲ੍ਹੀ ਤਾਂ ਖੁਦ ਨੂੰ ਅੱਗ ਦੇ ਵਿੱਚ ਪਾਇਆ। ਕਮਰੇ ਚ ਲੱਗੀ ਅੱਗ ਦਾ ਧੂਆਂ ਉਸਦੀਆਂ ਅੱਖਾਂ ਚ ਆ ਗਿਆ ਜਿਸ ਕਾਰਨ ਉਸਨੂੰ ਦਿਸਣੋਂ ਵੀ ਹੱਟ ਗਿਆ। ਬਹੁਤ ਹੀ ਕੋਸ਼ਿਸ਼ਾਂ ਤੋਂ ਬਾਅਦ ਉਸਨੇ ਖੁਦ ਨੂੰ ਅੱਗ ਤੋਂ ਬਚਾਇਆ। ਪਰ ਉਸਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।
ਇਹ ਵੀ ਪੜੋ: ਕੋਰਟ ਮੈਰਿਜ ਕਰਵਾਉਣੀ ਪਈ ਮਹਿੰਗੀ, ਲੜਕੀ ਦੇ ਪਰਿਵਾਰ ਨੇ ਕੀਤੀ ਕੁੱਟਮਾਰ
ਪੀੜਤ ਮਜਦੂਰ ਨੇ ਮਦਦ ਦੀ ਕੀਤੀ ਅਪੀਲ