ਪੰਜਾਬ

punjab

ETV Bharat / state

ਕਿਸਾਨ ਵੱਲੋਂ ਪੰਜਾਬ ਨੈਸ਼ਨਲ ਬੈਂਕ ਵਿੱਚ ਲਗਾਇਆ 2 ਲੱਖ 80 ਹਜ਼ਾਰ ਦਾ ਚੈੱਕ ਔਰਤ ਦੇ ਨਾਂਅ ਹੋਇਆ ਕੈਸ਼ - ਚੈੱਕ

ਤਰਨਤਾਰਨ ਦੇ ਇੱਕ ਕਿਸਾਨ ਗੁਰਿੰਦਰਜੀਤ ਸਿੰਘ ਵੱਲੋਂ ਪੰਜਾਬ ਨੈਸ਼ਨਲ ਬੈਂਕ ਵਿੱਚ ਲਗਾਇਆ ਚੈੱਕ ਬੈਂਕ ਅਧਿਕਾਰੀਆਂ ਦੀ ਅਣਗਿਹਲੀ ਨਾਲ ਅੰਮ੍ਰਿਤਸਰ ਦੀ ਇੱਕ ਔਰਤ ਦੇ ਖਾਤੇ ਵਿੱਚ ਕੈਸ਼ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਕਿਸਾਨ ਨੇ ਜਥੇਬੰਦੀਆਂ ਨੂੰ ਨਾਲ ਲੈ ਕੇ ਬੈਂਕ ਸਾਹਮਣੇ ਧਰਨਾ ਲਗਾਇਆ।

ਤਸਵੀਰ
ਤਸਵੀਰ

By

Published : Nov 18, 2020, 8:56 PM IST

ਤਰਨਤਾਰਨ: ਇੱਥੋਂ ਦੀ ਪੰਜਾਬ ਨੈਸ਼ਨਲ ਬੈਂਕ ਸ਼ਾਖਾ 'ਚ ਇੱਕ ਕਿਸਾਨ ਵੱਲੋਂ ਲਗਾਏ 2 ਲੱਖ 80 ਦਾ ਚੈਕ ਕਿਸੇ ਹੋਰ ਦੇ ਖਾਤੇ ਵਿੱਚ ਕੈਸ਼ ਹੋਣ ਦੇ ਮਾਮਲੇ ਨੂੰ ਲੈ ਕੇ ਚੈਕ ਖ਼ਾਤਾਧਾਰਕ ਤੇ ਕਿਸਾਨ ਜਥੇਬੰਦੀਆਂ ਵੱਲੋਂ ਬੈਂਕ ਦੇ ਬਾਹਰ ਧਰਨਾ ਲਗਾਇਆ ਗਿਆ।

ਕਿਸਾਨ ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਉਸ ਨੇ 2 ਲੱਖ 80 ਹਜ਼ਾਰ ਰੁਪਏ ਦਾ ਚੈੱਕ ਬੈਂਕ ਬਕਸੇ ਵਿਚ ਪਾਇਆ ਸੀ। ਜੋ ਕਿ ਬੈਂਕ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਗੁਰਿੰਦਰਜੀਤ ਸਿੰਘ ਦਾ ਨਾਮ ਕੱਟਕੇ ਰੂਪਾ ਪੁੱਤਰੀ ਸ਼ਮਸ਼ੇਰ ਸਿੰਘ ਦੇ ਨਾਂਅ ਪੰਜਾਬ ਐਂਡ ਸਿੰਡ ਬੈੰਕ ਅੰਮ੍ਰਿਤਸਰ ਦੀ ਸ਼ਾਖਾ ਵਿੱਚ ਕੈਸ਼ ਕਰਵਾ ਦਿੱਤਾ ਗਿਆ। ਅੱਜ ਪੀੜਿਤ ਕਿਸਾਨ ਨੇ ਕਿਸਾਨ ਜਥੇਬੰਦੀਆਂ ਸਮੇਤ ਬੈਂਕ ਬਾਹਰ ਧਰਨਾ ਲਗਾ ਕੇ ਇਨਸਾਫ਼ ਦੀ ਮੰਗ ਕੀਤੀ।

ਕਿਸਾਨ ਵੱਲੋਂ ਪੰਜਾਬ ਨੈਸ਼ਨਲ ਬੈਂਕ ਵਿੱਚ ਲਗਾਇਆ 2 ਲੱਖ 80 ਦਾ ਚੈੱਕ ਔਰਤ ਦੇ ਨਾਂਅ ਹੋਇਆ ਕੈਸ਼

ਜਥੇਬੰਦੀ ਦੇ ਆਗੂਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੈਂਕ ਨੂੰ ਪਹਿਲਾਂ ਇਸ ਮਾਮਲੇ ਵਿੱਚ ਇਨਸਾਫ਼ ਦੇਣ ਲਈ ਕਿਹਾ ਸੀ ਤੇ ਜਦੋਂ ਸੁਣਵਾਈ ਨਹੀਂ ਕੀਤੀ ਗਈ ਤਾਂ ਮਜ਼ਬੂਰਨ ਸਾਨੂੰ ਬੈਂਕ ਸਾਹਮਣੇ ਧਰਨਾ ਦੇਣਾ ਪਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੀੜਤ ਕਿਸਾਨ ਨੂੰ ਇਨਸਾਫ਼ ਨਾ ਮਿਲਿਆ ਤਾਂ ਮੁੜ ਬੈਂਕ ਸਾਹਮਣੇ ਪੱਕਾ ਧਰਨਾ ਲਗਾਇਆ ਜਾਵੇਗਾ। ਉਨ੍ਹਾਂ ਨੇ ਇਸ ਵਿੱਚ ਬੈਂਕ ਅਧਿਕਾਰੀਆਂ ਦੀ ਵੱਡੀ ਮਿਲੀਭੁਗਤ ਦੇ ਦੋਸ਼ ਵੀ ਲਗਾਏ। ਉਨ੍ਹਾਂ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਗੁਰਿੰਦਰਜੀਤ ਸਿੰਘ ਵਿਅਕਤੀ ਦੇ ਨਾਂਅ ਦਾ ਚੈੱਕ ਗਲਤੀ ਨਾਲ ਰੂਪਾ ਨਾਂਅ ਦੀ ਔਰਤ

ਇਸ ਮੌਕੇ ਬੈਂਕ ਪੁੱਜੇ ਐੱਸਡੀਐੱਮ ਤਰਨਤਾਰਨ ਰਜਨੀਸ਼ ਅਰੋੜਾ ਨੇ ਕਿਹਾ ਕਿ ਦੋਵਾਂ ਬੈਂਕਾਂ ਦੀ ਅਣਗਹਿਲੀ ਪਾਈ ਗਈ ਹੈ ਤੇ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਪੀੜਿਤ ਨੂੰ 15 ਦਿਨਾਂ ਵਿੱਚ ਪੈਸੇ ਵਾਪਿਸ ਕਰਵਾ ਦਿੱਤੇ ਜਾਣਗੇ।

ABOUT THE AUTHOR

...view details