ਤਰਨਤਾਰਨ :ਜਿਲ੍ਹਾ ਤਰਨਤਾਰਨ ਦੇ ਥਾਣਾ ਝਬਾਲ ਅਧੀਨ ਆਉਂਦੇ ਪਿੰਡ ਭੋਜੀਆਂ ਵਿਖੇ ਵੱਡੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਇੱਥੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਤਿ ਇਹ ਕਤਲ ਸਾਂਝੀ ਕੰਧ ਢਾਹੁਣ ਦੀ ਰੰਜਿਸ਼ ਨੂੰ ਲੈ ਕੇ ਕੀਤਾ ਗਿਆ ਹੈ। ਕੁਝ ਨੌਜਵਾਨਾਂ ਵੱਲੋਂ ਇਕ ਗੁਆਂਢੀ ਨੌਜਵਾਨ ਨੂੰ ਰਸਤੇ ਵਿਚ ਘੇਰ ਕੇ ਚਾਕੂਆਂ ਨਾਲ ਵਾਰ ਕਰਕੇ ਕਤਲ ਕੀਤਾ ਗਿਆ ਹੈ।
Murder of Youth in Tarn Taran : ਤਰਨਤਾਰਨ 'ਚ 37 ਸਾਲਾ ਵਿਅਕਤੀ ਦਾ ਕਤਲ, ਮ੍ਰਿਤਕ ਦੇ ਪਰਿਵਾਰਕ ਮੈਂਬਰ ਸਸਕਾਰ ਨਾ ਕਰਨ 'ਤੇ ਅੜੇ - ਚਾਕੂ ਮਾਰ ਕੇ ਨੌਜਵਾਨ ਦਾ ਕਤਲ
ਤਰਨਤਾਰਨ ਵਿੱਚ ਇਕ 37 ਸਾਲ ਦੇ ਵਿਆਕਤੀ ਦਾ ਚਾਕੂ ਮਾਰ ਕੇ (Murder of Youth in Tarn Taran) ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਸਸਕਾਰ ਕਰਨ ਤੋਂ ਇਨਕਾਰ ਕੀਤਾ ਹੈ।
Published : Oct 29, 2023, 7:22 PM IST
ਕੀ ਕਹਿੰਦੇ ਨੇ ਪਰਿਵਾਰ ਵਾਲੇ :ਥਾਣਾ ਝਬਾਲ ਵਿਖੇ ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਭੋਜੀਆਂ ਦੇ ਭਰਾ ਮਨਬੀਰ ਸਿੰਘ ਨੇ ਬਿਆਨ ਦਿੱਤਾ ਕਿ ਕਰੀਬ 8 ਵਜੇ ਉਹ ਗੁਰਪ੍ਰੀਤ ਸਿੰਘ ਘਰ ਆ ਰਹੇ ਸੀ ਕਿ ਰਸਤੇ 'ਚ ਰੇਸ਼ਮ ਸਿੰਘ ਪੁੱਤਰ ਗੱਜਣ ਸਿੰਘ, ਗੱਜਣ ਸਿੰਘ ਪੁੱਤਰ ਦਲੀਪ ਸਿੰਘ, ਹਰਮਨ ਸਿੰਘ ਪੁੱਤਰ ਕੁੰਦਨ ਸਿੰਘ, ਕੁੰਦਨ ਸਿੰਘ ਪੁੱਤਰ ਦਲੀਪ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਬਲਵੰਤ ਸਿੰਘ, ਬਲਵੰਤ ਸਿੰਘ ਪੁੱਤਰ ਦਲੀਪ ਸਿੰਘ ਵਾਸੀਆਨ ਭੋਜੀਆਂ ਨੇ ਲਲਕਾਰਾ ਮਾਰਿਆ ਕਿ ਇਨ੍ਹਾਂ ਨੂੰ ਸਾਂਝੀ ਕੰਧ ਢਾਹੁਣ ਦਾ ਮਜ਼ਾ ਚਖਾ ਦਿਓ।
- Ludhiana News : ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਅਧਾਰਿਤ ਫਿਲਮ ਦੀ ਸਟਾਰ ਕਾਸਟ ਪੁੱਜੀ ਲੁਧਿਆਣਾ ਦੇ ਪਿੰਡ ਸਰਾਭਾ, ਤਿੰਨ ਤਰੀਕ ਨੂੰ ਹੋਵੇਗੀ ਰਿਲੀਜ਼
- Price Hike Of Onion Impacts: ਪਿਆਜ਼ਾਂ ਕਰਕੇ ਆਮ ਲੋਕਾਂ ਤੋਂ ਲੈ ਕੇ ਹੋਟਲ ਕਾਰੋਬਾਰੀਆਂ ਨੂੰ ਨੁਕਸਾਨ, ਵਿਆਹ-ਸ਼ਾਦੀ ਕਰਨ ਵਾਲਿਆਂ ਦਾ ਵਿਗੜਿਆ ਬਜਟ- ਵੇਖੋ ਖਾਸ ਰਿਪੋਰਟ
- Asian Games : ਚੀਨ 'ਚ ਹੋਈਆਂ ਏਸ਼ੀਅਨ ਖੇਡਾਂ 'ਚ ਸੰਗਰੂਰ ਦੇ ਖਿਡਾਰੀਆਂ ਨੇ ਚਾਂਦੀ ਅਤੇ ਕਾਂਸੇ ਦੇ ਤਗਮੇ ਕੀਤੇ ਹਾਸਿਲ
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਰੇਸ਼ਮ ਸਿੰਘ ਅਤੇ ਉਸਦੇ ਸਾਥੀਆਂ ਨੇ ਉਸ ਦੇ ਭਰਾ ਗੁਰਪ੍ਰੀਤ ਸਿੰਘ ਨੂੰ ਫੜ ਕੇ ਚਾਕੂਆਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਗੰਭੀਰ ਜ਼ਖ਼ਮੀ ਕਰ ਦਿੱਤਾ। ਉਸ ਵੱਲੋਂ ਰੋਲਾ ਪਾਉਣ 'ਤੇ ਉਕਤ ਮੁਲਜ਼ਮ ਹਥਿਆਰਾਂ ਸਮੇਤ ਮੌਕਾ ਤੋਂ ਦੌੜ ਗਏ। ਬਾਅਦ ਵਿਚ ਜ਼ਖ਼ਮੀ ਗੁਰਪ੍ਰੀਤ ਸਿੰਘ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਦਾ ਇਕ ਛੋਟਾ ਜਿਹਾ ਮੁੰਡਾ ਹੈ। ਝਬਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਉਪਰੋਕਤ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।