ਤਰਨਤਾਰਨ :ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੀ ਪਰਵਾਹ ਨਾ ਕਰਦਿਆਂ ਉਲੰਘਣਾ ਕਰਨ ਵਾਲੇ ਲੋਕਾਂ ਖਿਲਾਫ਼ ਪੁਲਿਸ ਨੇ ਸਖ਼ਤੀ ਵਰਤਣੀ ਜਾਰੀ ਰੱਖੀ ਹੈ। ਜਿਸਦੇ ਚੱਲਦਿਆਂ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ 'ਚ 79 ਲੋਕਾਂ ਖਿਲਾਫ਼ ਕੇਸ ਦਰਜ ਕਰਕੇ ਕਈ ਲੋਕਾਂ ਨੂੰ ਬਕਾਇਦਾ ਗ੍ਰਿਫ਼ਤਾਰ ਕੀਤਾ ਗਿਆ ਹੈ।
ਕਰਫਿਊ ਦੀ ਉਲੰਘਣਾ ਕਰਨ ਵਾਲੇ 79 ਲੋਕਾਂ 'ਤੇ ਕੇਸ ਦਰਜ
ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੀ ਪਰਵਾਹ ਨਾ ਕਰਦਿਆਂ ਉਲੰਘਣਾ ਕਰਨ ਵਾਲੇ ਲੋਕਾਂ ਖਿਲਾਫ਼ ਪੁਲਿਸ ਸਖ਼ਤੀ ਵਰਤ ਰਹੀ ਹੈ।
ਐੱਸਪੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਅਮਨਦੀਪ ਸਿੰਘ ਵਾਸੀ ਦੀਪ ਐਵਨਿਊ, ਕੁਕਰੇਜਾ ਵਾਸੀ ਮੁਰਾਦਪੁਰ ਰੋਡ ਤਰਨਤਾਰਨ, ਗੁਰਚਰਨ ਸਿੰਘ ਵਾਸੀ ਜੋਧਪੁਰ, ਥਾਣਾ ਸਿਟੀ ਪੱਟੀ ਵਿਖੇ ਮੇਹਰ ਸਿੰਘ ਵਾਸੀ ਪੱਟੀ, ਪ੍ਰਤਾਪ ਸਿੰਘ, ਗੁਰਪ੍ਰਰੀਤ ਸਿੰਘ ਵਾਸੀ ਲੋਹੁਕਾ, ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪਰਮਵੀਰ ਸਿੰਘ ਵਾਸੀ ਨਿੰਮ ਵਾਲੀ ਘਾਟੀ ਸ੍ਰੀ ਗੋਇੰਦਵਾਲ ਸਾਹਿਬ, ਗੁਰਜੰਟ ਸਿੰਘਵਾਸੀ ਮਿਆਣੀ, ਸਾਹਿਬ ਸਿੰਘ ਵਾਸੀ ਕੰਗ, ਥਾਣਾ ਕੱਚਾ ਪੱਕਾ ਵਿਖੇ ਦਲਜੀਤ ਸਿੰਘ, ਬਲਦੇਵ ਸਿੰਘ ਵਾਸੀ ਕੁੱਲਾ, ਥਾਣਾ ਵਲਟੋਹਾ ਵਿਖੇ ਗੁਰਪ੍ਰਰੀਤ ਸਿੰਘ ਵਾਸੀ ਠੱਠਾ ਖਾਰਾ, ਥਾਣਾ ਹਰੀਕੇ ਵਿਖੇ ਗੁਰਲਾਲ ਸਿੰਘ ਵਾਸੀ ਘੜੁੰਮ, ਗੁਰਸੇਵਕ ਸਿੰਘ ਵਾਸੀ ਬੁਰਜ ਪੂਹਲਾ, ਥਾਣਾ ਭਿੱਖੀਵਿੰਡ ਵਿਖੇ ਬਲਦੇਵ ਸਿੰਘ ਵਾਸੀ ਭਿੱਖੀਵਿੰਡ, ਆਦਿ ਕੁਲ 79 ਲੋਕਾਂ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।