ਪੰਜਾਬ

punjab

ETV Bharat / state

ਤਰਨ ਤਾਰਨ ਵਿਖੇ ਬੀਐਸਐਫ ਨੇ 5 ਘੁਸਪੈਠੀਏ ਕੀਤੇ ਢੇਰ, ਸਰਚ ਆਪ੍ਰੇਸ਼ਨ ਜਾਰੀ - Two suspects shot dead

ਸ਼ਨਿਚਰਵਾਰ ਨੂੰ ਬੀਐਸਐਫ ਦੇ ਜਵਾਨਾਂ ਨੇ ਭਾਰਤ ਪਾਕਿਸਤਾਨ ਸਰਹੱਦ ਵਿਖੇ ਡੱਲ ਸਰਹੱਦੀ ਚੌਂਕੀ ਉੱਤੇ 5 ਸ਼ੱਕੀ ਵਿਅਕਤੀਆਂ ਨੂੰ ਮਾਰ ਦਿੱਤਾ ਹੈ। ਇਸ ਦੀ ਜਾਣਕਾਰੀ ਬੀਐਸਐਫ ਦੇ ਅਧਿਕਾਰੀ ਨੇ ਦਿੱਤੀ।

ਤਰਨ ਤਾਰਨ ਵਿਖੇ ਬੀਐਸਐਫ ਨੇ 5 ਘੁਸਪੈਠੀਏ ਕੀਤੇ ਢੇਰ, ਸਰਚ ਆਪ੍ਰੇਸ਼ਨ ਜਾਰੀ
ਤਰਨ ਤਾਰਨ ਵਿਖੇ ਬੀਐਸਐਫ ਨੇ 5 ਘੁਸਪੈਠੀਏ ਕੀਤੇ ਢੇਰ, ਸਰਚ ਆਪ੍ਰੇਸ਼ਨ ਜਾਰੀ

By

Published : Aug 22, 2020, 10:58 AM IST

Updated : Aug 22, 2020, 2:17 PM IST

ਤਰਨ ਤਾਰਨ : ਸ਼ਨਿਚਰਵਾਰ ਨੂੰ ਬੀਐਸਐਫ ਦੀ 103 ਬਟਾਲੀਅਨ ਦੇ ਜਵਾਨਾਂ ਨੇ ਭਾਰਤ ਪਾਕਿਸਤਾਨ ਸਰਹੱਦ ਉੱਤੇ ਡੱਲ ਸਰਹੱਦੀ ਚੌਕੀ ਉੱਤੇ ਸ਼ੱਕੀ ਵਿਅਕਤੀਆਂ ਨੂੰ ਮਾਰ ਦਿੱਤਾ ਹੈ। ਇਸ ਦੀ ਜਾਣਕਾਰੀ ਬੀਐਸਐਫ ਦੇ ਅਧਿਕਾਰੀ ਨੇ ਦਿੱਤੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਰਚ ਆਪ੍ਰੇਸ਼ਨ ਵਿੱਚ 5 ਵਿਅਕਤੀਆਂ ਦੀ ਲਾਸ਼ ਬਰਾਮਦ ਹੋਈ ਹੈ।

ਦੱਸ ਦੇਈਏ ਕਿ ਇਹ ਸ਼ੱਕੀ ਵਿਅਕਤੀ ਡੱਲ ਦੇ ਨੇੜੇ ਸਰਹੱਦ ਪਾਰ ਕਰਨ ਦੀ ਕੋਸ਼ਿਸ ਕਰ ਰਹੇ ਸੀ ਜਿਸ ਤੋਂ ਬਾਅਦ ਇਨ੍ਹਾਂ ਉੱਤੇ ਸਰਚ ਆਪ੍ਰੇਸ਼ਨ ਚਲਾਇਆ।

ਬੀਐਸਐਫ ਅਧਿਕਾਰੀ ਨੇ ਕਿਹਾ ਕਿ ਭਾਰਤ ਪਾਕਿ ਦੀ ਸਰਹੱਦ ਨੇੜੇ ਬੀਓਪੀ ਡੱਲ ਵਿਖੇ ਸ਼ੱਕੀ ਹਕਰਤ ਵੇਖਣ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਸਵੇਰੇ 4:30 ਵਜੇ ਗੋਲੀਆਂ ਚਲਾਈਆਂ। ਅਧਿਕਾਰੀ ਨੇ ਦੱਸਿਆ ਕਿ ਇਸ ਸਰਚ ਆਪ੍ਰੇਸ਼ਨ ਵਿੱਚ ਸ਼ੱਕੀ ਵਿਅਕਤੀਆਂ ਨੂੰ ਮਾਰ ਦਿੱਤਾ ਹੈ ਤੇ ਉਨ੍ਹਾਂ ਨੂੰ 5 ਲਾਸ਼ਾਂ ਬਰਾਮਦ ਹੋਈਆਂ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ।

ਤਰਨ ਤਾਰਨ ਵਿਖੇ ਬੀਐਸਐਫ ਨੇ 5 ਘੁਸਪੈਠੀਏ ਕੀਤੇ ਢੇਰ, ਸਰਚ ਆਪ੍ਰੇਸ਼ਨ ਜਾਰੀ

ਉਨ੍ਹਾਂ ਕਿਹਾ ਕਿ ਜਿਹੜੀਆਂ ਲਾਸ਼ਾਂ ਬਰਾਮਦ ਹੋਈਆਂ ਹਨ ਉਨ੍ਹਾਂ ਵਿੱਚੋਂ ਇੱਕ ਲਾਸ਼ ਦੇ ਕੋਲ ਪਿੱਠੂ ਬੈਗ ਤੇ ਇੱਕ ਰਾਈਫਲ ਡਿੱਗੀ ਹੋਈ ਮਿਲੀ ਹੈ। ਇਸ ਦੇ ਨਾਲ ਹੀ ਜਵਾਨਾਂ ਨੂੰ 4 ਪਿਸਟਲ ਫੇਸ, 1AK 47, 9 ਕਿਲੋ ਹੈਰੋਇਨ, 6 ਮੈਗਜ਼ੀਨ ਤੇ 2 ਕੈਰੀਬੈਗ ਤੇ 27 ਰਾਉਂਡ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਦੀ ਅਜੇ ਜਾਂਚ ਚਲ ਰਹੀ ਹੈ ਕਿ ਇਹ ਦਹਿਸ਼ਤਗਰਦ ਹਨ ਜਾਂ ਸਮਗਲਰ। ਉਨ੍ਹਾਂ ਨੇ ਕਿਹਾ ਕਿ ਇਹ ਗੰਭੀਰ ਮਾਮਲਾ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

Last Updated : Aug 22, 2020, 2:17 PM IST

ABOUT THE AUTHOR

...view details