ਤਰਨਤਾਰਨ:ਪੰਜਾਬ ਵਿੱਚ ਨਸ਼ਾ ਤਸਕਰਾਂ ਵੱਲੋਂ ਅੱਜ ਵੀ ਨਸ਼ੇ ਦੀ ਤਸਕਰੀ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਹੈ। ਹਾਲਾਂਕਿ ਪੰਜਾਬ ਪੁਲਿਸ ਵੱਲੋਂ ਇਨ੍ਹਾਂ ਤਸਕਰਾਂ ਖ਼ਿਲਾਫ਼ ਸਕਿੰਜਾ ਕਸਿਆ ਗਿਆ ਹੈ। ਪਰ ਫਿਰ ਵੀ ਇਨ੍ਹਾਂ ਤਸਕਰਾਂ ਨੂੰ ਪੰਜਾਬ ਪੁਲਿਸ ਦਾ ਕੋਈ ਡਰ ਨਹੀਂ ਜਾਪਦਾ। ਅੱਜ ਪੱਟੀ ਪੁਲਿਸ ਨੇ ਇੱਕ ਵੱਡੀ ਸਫ਼ਲਤਾਂ ਹਾਸਲ ਕੀਤੀ ਹੈ। ਪੁਲਿਸ ਵੱਲੋਂ 5 ਕਿਲੋਂ 200 ਗ੍ਰਾਮ ਹੈਰੋਇਨ, 1 ਲੱਖ ਡਰੱਗ ਮਨੀ ਤੇ ਇੱਕ ਆਈ-20 ਕਾਰ ਸਮੇਤ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਲਾਕੇ ਵਿੱਚ ਪੁਲਿਸ ਵੱਲੋਂ ਅਜਿਹੇ ਤਸਕਰਾਂ ਨੂੰ ਨੱਥ ਪਾਉਣ ਲਈ ਥਾਂ-ਥਾਂ ਸਖ਼ਤੀ ਨਾਲ ਨਾਕੇਬੰਦੀ ਕੀਤੀ ਗਈ ਹੈ। ਸ਼ਹਿਰ ਵਿੱਚ ਆਉਣ ਜਾਉਣ ਵਾਲੀਆਂ ਗੱਡੀਆਂ ‘ਤੇ ਖ਼ਾਸ ਨਜ਼ਰ ਰੱਖੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ, ਕਿ ਮੁਖਬਰ ਨੇ ਇਤਲਾਹ ਦਿੱਤੀ ਸੀ, ਕਿ ਨਰੇਸ਼ ਪੁੱਤਰ ਸ਼ਿਵ ਕੁਮਾਰ ਵਾਸੀ ਧਰਮਪੁਰਾ ਨੇੜੇ ਜੌੜਾ ਫਾਟਕ ਅੰਮ੍ਰਿਤਸਰ ਅਤੇ ਰਾਹੁਲ ਉਰਫ ਮਨੀ ਪੁੱਤਰ ਰਾਜੇਸ਼ ਕੁਮਾਰ ਵਾਸੀ ਧਰਮਪੁਰਾ ਨੇੜੇ ਜੌੜਾ ਫਾਟਕ ਅੰਮ੍ਰਿਤਸਰ ਜੋ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾ ਦੀ ਸਮੱਗਲਿੰਗ ਕਰਦੇ ਹਨ ।