ਤਰਨਤਾਰਨ:ਯੂ.ਬੀ.ਡੀ.ਸੀ ਡੀਫੈਸ ਡਰੇਨ ’ਤੇ ਕੰਮ ਕਰ ਰਹੇ ਮਜ਼ਦੂਰਾਂ ’ਤੇ ਮਿੱਟੀ ਡਿੱਗਣ ਨਾਲ 4 ਮਜ਼ਦੂਰ 4 laborers injured to earth falling in Tarn Taran ਜ਼ਖ਼ਮੀ ਹੋ ਗਏ, ਜਦਕਿ 1 ਮਜ਼ਦੂਰ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਯੂ.ਬੀ.ਡੀ.ਸੀ ਡੀਫੈਸ ਡਰੇਣ ਕਲਸੀਆਂ ਖੁਰਦ ਵਿਖੇ ਗ੍ਰਿਫ ਮਹਿਕਮੇ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੌਰਾਨ ਮਿੱਟੀ ਦੀ ਢਿੱਗ ਡਿੱਗਣ ਨਾਲ 5 ਮਜ਼ਦੂਰ ਮਿੱਟੀ ਹੇਠਾਂ ਆ ਗਏ। 1 dead due to earth falling in Tarn Taran
ਚਾਰ ਮਜ਼ਦੂਰਾਂ ਨੂੰ ਮਿੱਟੀ ਵਿੱਚੋਂ ਬਾਹਰ ਕੱਢ ਲਿਆ ਗਿਆ, ਜਿਨ੍ਹਾਂ ਨੂੰ ਭਿੱਖੀਵਿੰਡ ਦੇ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਕ ਮਜ਼ਦੂਰ ਚਾਨਣ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਡੱਲ ਨੂੰ ਕਾਫ਼ੀ ਮੁਸ਼ੱਕਤ ਕਰਨ ਤੋਂ ਬਾਅਦ ਬਾਹਰ ਕੱਢਿਆ ਗਿਆ। ਉਕਤ ਮਜ਼ਦੂਰ ਨੂੰ ਜਦੋਂ ਖਾਲੜਾ ਦੇ ਹਸਪਤਾਲ ਵਿਖੇ ਲੈ ਕੇ ਗਏ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇਸ ਸਬੰਧੀ ਮੇਰਟ ਚਾਨਣ ਸਿੰਘ ਭੱਟੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਰੋਜ਼ਾਨਾਂ ਦੀ ਤਰਾਂ ਯੂ.ਪੀ. ਡੀ.ਸੀ. ਡਰੇਨ ਵਿੱਚ ਕੰਮ ਚੱਲ ਰਿਹਾ ਸੀ। ਇਸ ਦੌਰਾਨ 22 ਦੇ ਕਰੀਬ ਮਜ਼ਦੂਰ ਕੰਮ ਕਰ ਰਹੇ ਸਨ। ਅਚਾਨਕ ਮਿੱਟੀ ਡਿੱਗ ਜਾਣ ਨਾਲ 5 ਮਜ਼ਦੂਰ ਮਿੱਟੀ ਦੇ ਹੇਠਾਂ ਆ ਗਏ, ਜਿੰਨਾ ਨੂੰ ਮੁਸ਼ਕਲ ਨਾਲ ਮਿੱਟੀ ਵਿੱਚੋਂ ਬਾਹਰ ਕੱਢਿਆ ਗਿਆ। ਮਜ਼ਦੂਰ ਚਾਨਣ ਸਿੰਘ ਦੀ ਜ਼ਿਆਦਾ ਦੇਰ ਮਿੱਟੀ ਵਿੱਚ ਰਹਿਣ ਕਾਰਨ ਮੋਤ ਹੋ ਗਈ।