ਤਰਨਤਾਰਨ:ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ-ਵੱਡੇ ਵਿਕਾਸ ਨੂੰ ਲੈਕੇ ਵਾਅਦੇ ਕਰਨ ਵਾਲੀ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਲਗਾਤਾਰ ਫੇਲ੍ਹ ਹੁੰਦੀ ਨਜ਼ਰ ਆ ਰਹੀ ਹੈ। ਕਿਉਂਕਿ ਮੀਂਹ ਦੇ ਮੌਸਮ ਵਿੱਚ ਪੰਜਾਬ (Punjab in rainy season) ਦੇ ਹਰ ਪਿੰਡ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੀ ਇੱਕ ਉਦਾਹਰਨ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਸਰਾਏਂ ਵਲਟੋਹਾ (Village Saraen Valtoha under Vidhan Sabha Constituency Khemkaran) ਤੋਂ ਸਾਹਮਣੇ ਆਈ ਹੈ।
ਦਰਅਸਲ ਇੱਥੇ ਰੇਲ ਪਟੜੀ ਦੇ ਥੱਲੇ ਬਣਿਆ ਅੰਡਰ ਬਰਿੱਜ ਜਿਸ ਵਿੱਚ ਹਰ ਰੋਜ਼ ਸੈਂਕੜੇ ਵਾਹਨ ਅਤੇ ਲੋਕ ਆਪਣਾ ਪਸ਼ੂਆਂ ਦਾ ਚਾਰਾ ਲੈਣ ਲਈ ਲੰਘਦੇ ਹਨ, ਬੀਤੇ ਦਿਨੀਂ ਹੋਈ ਭਾਰੀ ਬਾਰਸ਼ ਕਾਰਨ ਇਸ ਅੰਡਰਬ੍ਰਿਜ ਵਿੱਚ 30 ਤੋਂ 35 ਫੁੱਟ ਪਾਣੀ ਭਰ ਚੁੱਕਾ ਹੈ। ਇਸ ਉਪਰੰਤ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਨੇ ਅਤੇ ਸੈਂਟਰ ਗੌਰਮਿੰਟ (Punjab Government and Central Govt) ਨੇ ਇਹ ਅੰਡਰਬ੍ਰਿੱਜ ਲੋਕਾਂ ਦੀ ਸਹੂਲਤ ਲਈ ਬਣਾਇਆ ਸੀ, ਪਰ ਸਹੀ ਢੰਗ ਨਾਲ ਨਾ ਬਣਾਉਣ ਕਰਕੇ ਅੱਜ ਇਹ ਅੰਡਰਬ੍ਰਿਜ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜ਼ਾਏ ਲੋਕਾਂ ਲਈ ਮੁਸ਼ਕਲ ਬਣਿਆ ਹੋਇਆ ਹੈ।