ਪੰਜਾਬ

punjab

ETV Bharat / state

ਨਸ਼ੇ ਦਾ ਟੀਕਾ ਲਗਾਉਣ ਕਾਰਨ 2 ਨੌਜਵਾਨਾਂ ਦੀ ਹੋਈ ਮੌਤ

ਤਰਨਤਾਰਨ ਦੇ ਸਰਹੱਦੀ ਹਲਕਾ ਖੇਮਕਰਨ ਵਿਚ ਨਸ਼ੇ ਕਾਰਨ 2 ਨੌਜਵਾਨਾਂ ਦੀ ਮੌਤ (2 youths died due to drug injection ) ਹੋ ਗਈ। ਮਰਨ ਵਾਲਿਆਂ ਵਿਚ ਇੱਕ ਕਾਂਗਰਸੀ ਸਰਪੰਚ ਦਾ ਭਰਾ ਸ਼ਾਮਲ ਸੀ। ਮ੍ਰਿਤਕ ਨੌਜਵਾਨਾਂ ਦੀ ਪਛਾਣ ਬਲਦੇਵ ਸਿੰਘ ਅਤੇ ਨਿਸ਼ਾਨ ਸਿੰਘ ਵਜੋਂ ਹੋਈ ਹੈ।

2 youths died due to drug injection
ਨਸ਼ੇ ਕਾਰਨ 2 ਨੌਜਵਾਨਾਂ ਦੀ ਮੌਤ

By

Published : Nov 1, 2022, 7:25 AM IST

ਤਰਨ ਤਾਰਨ:ਜ਼ਿਲ੍ਹੇ ਦੇ ਹਲਕਾਖੇਮਕਰਨ ਵਿੱਚ ਨਸ਼ੇ ਕਾਰਨ 2 ਪਰਿਵਾਰ ਉਜੜ ਗਏ। ਦਰਾਅਸਰ 2 ਨੌਜਵਾਨਾਂ ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ (2 youths died due to drug injection) ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਵਿਚ ਇੱਕ ਕਾਂਗਰਸੀ ਸਰਪੰਚ ਦਾ ਭਰਾ ਸ਼ਾਮਲ ਸੀ। ਮ੍ਰਿਤਕ ਨੌਜਵਾਨਾਂ ਦੀ ਪਛਾਣ ਬਲਦੇਵ ਸਿੰਘ ਅਤੇ ਨਿਸ਼ਾਨ ਸਿੰਘ ਵਜੋਂ ਹੋਈ ਹੈ।

ਇਹ ਵੀ ਪੜੋ:Prem Rashifal 1 November 2022: ਅੱਜ ਕਈ ਰਾਸ਼ੀਆਂ ਦੀ ਮਿਲੇਗਾ ਲਵ ਪਾਰਟਨਰ ਦਾ ਪਿਆਰ, ਹੋਵੇਗੀ ਰੋਮਾਂਟਿਕ ਦਿਨ ਦੀ ਸ਼ੁਰੂਆਤ

ਦੱਸਿਆ ਜਾ ਰਿਹਾ ਹੈ ਕਿ ਦੋਵੇ ਨੌਜਵਾਨ ਇਕੱਠੇ ਹੀ ਨਸ਼ਾ ਕਰਦੇ ਸਨ ਤੇ ਦੋਵਾਂ ਨੇ ਨਸ਼ੇ ਦੇ ਟੀਕੇ ਲਗਾਏ ਸਨ। ਦੱਸ ਦੇਈਏ ਕਿ ਮ੍ਰਿਤਕ ਨਿਸ਼ਾਨ ਸਿੰਘ ਵਾਸੀ ਵਲਟੋਹਾ ਦੇ ਪਿਤਾ ਅਤੇ ਭਰਾ ਦੀ ਵੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ।

ਨਸ਼ੇ ਕਾਰਨ 2 ਨੌਜਵਾਨਾਂ ਦੀ ਮੌਤ


ਦੂਜੇ ਪਾਸੇ ਪਿੰਡ ਦੀ ਨਸ਼ਾ ਛੁਡਾਓ ਟੀਮ ਦੇ ਮੈਂਬਰ ਨੇ ਕਿਹਾ ਕਿ ਉਨ੍ਹਾਂ ਵਲੋਂ ਐੱਸਐੱਚਓ ਵਲਟੋਹਾ ਜਗਦੀਪ ਸਿੰਘ ਨੂੰ ਨਸ਼ੇ ਖਿਲਾਫ ਪਹਿਲਾਂ ਹੀ ਮੈਮੋਰੰਡਮ ਦਿੱਤਾ ਸੀ, ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਇਹਨਾਂ ਨਸ਼ਾ ਤਸਕਰਾਂ ਨਾਲ ਮਿਲੀ ਹੋਈ ਤੇ ਜੇਕਰ ਅਸੀਂ ਇਹਨਾਂ ਉਤੇ ਛਾਪਾ ਮਰਵਾਉਂਦੇ ਹਾਂ ਤਾਂ ਪੁਲਿਸ ਥਾਣੇ ਵਿਚੋਂ ਨਿਕਲਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਇਤਲਾਹ ਕਰ ਦਿੰਦੀ ਜਿਸ ਕਰਕੇ ਨਸ਼ਾ ਤਸਕਰ ਪਾਸੇ ਹੋ ਜਾਂਦੇ ਹਨ। ਉਹਨਾਂ ਕਿਹਾ ਜੇਕਰ 10 ਦਿੰਨਾਂ ਵਿੱਚ ਸਰਕਾਰ ਨੂੰ ਇਨ੍ਹਾਂ ਪਰਿਵਾਰਾਂ ਨੂੰ ਇਨਸਾਫ ਨਾ ਦਿਵਾਇਆ ਤਾਂ ਉਹ ਵੱਡੇ ਪੱਧਰ ਤੇ ਸੰਘਰਸ਼ ਕਰਨਗੇ।

ਇਹ ਵੀ ਪੜੋ:ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਜਾਰੀ, ਕਿਸਾਨਾਂ ਨੇ ਕਿਹਾ- ਸਰਕਾਰ ਦੇਵੇ ਢੁੱਕਵਾਂ ਹੱਲ, ਸਖ਼ਤੀ ਦਾ ਨਹੀਂ ਕੋਈ ਡਰ

ABOUT THE AUTHOR

...view details