ਪੰਜਾਬ

punjab

ETV Bharat / state

ਤਰਨਤਾਰਨ ਦੇ ਪੱਟੀ 'ਚ 2 ਕਾਂਗਰਸੀ ਨੋਜਵਾਨਾਂ ਦਾ ਗੋਲੀਆਂ ਮਾਰਕੇ ਕਤਲ - ਪੱਟੀ 'ਚ ਸ਼ਰੇਆਮ

ਪੱਟੀ 'ਚ ਸ਼ਰੇਆਮ ਦੋ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਸਰਹਾਲੀ ਚੁੰਗੀ ਪੱਟੀ ਦੇ ਨੇੜੇ ਅਣਪਛਾਤੇ ਵਿਅਕਤੀ ਵਲੋਂ ਦੋ ਨੌਜਵਾਨਾ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।

ਤਰਨਤਾਰਨ ਦੇ ਪੱਟੀ 'ਚ 2 ਕਾਂਗਰਸੀ ਨੋਜਵਾਨਾਂ ਦਾ ਗੋਲੀਆਂ ਮਾਰਕੇ ਕਤਲ
ਤਰਨਤਾਰਨ ਦੇ ਪੱਟੀ 'ਚ 2 ਕਾਂਗਰਸੀ ਨੋਜਵਾਨਾਂ ਦਾ ਗੋਲੀਆਂ ਮਾਰਕੇ ਕਤਲ

By

Published : Nov 17, 2021, 7:20 PM IST

Updated : Nov 17, 2021, 8:31 PM IST

ਤਰਨਤਾਰਨ: ਪੱਟੀ 'ਚ ਸ਼ਰੇਆਮ ਕਾਰ ਸਵਾਰ ਦੋ ਨੌਜਵਾਨਾਂ ਦਾ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਕਾਰ ਸਵਾਰ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦ ਕਿ ਇੱਕ ਨੌਜ਼ਵਾਨ ਗੰਭੀਰ ਰੁਪ 'ਚ ਜ਼ਖ਼ਮੀ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਸਰਹਾਲੀ ਚੁੰਗੀ ਪੱਟੀ ਦੇ ਨੇੜੇ ਅਣਪਛਾਤੇ ਵਿਅਕਤੀ ਵਲੋਂ ਦੋ ਨੌਜਵਾਨਾਂ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।

ਤਰਨਤਾਰਨ ਦੇ ਪੱਟੀ 'ਚ 2 ਕਾਂਗਰਸੀ ਨੋਜਵਾਨਾਂ ਦਾ ਗੋਲੀਆਂ ਮਾਰਕੇ ਕਤਲ

ਇਹ ਵੀ ਪੜ੍ਹੋ :ਖਾਲ੍ਹ ’ਚ ਡੁਬੋ ਕੇ ਪਤਨੀ ਦਾ ਕਤਲ ਕਰਕੇ ਪਤੀ ਫਰਾਰ

ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਅਨਮੋਲਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਵਜੋਂ ਹੋਈ ਹੈ। ਉਕਤ ਦੋਵੇਂ ਨੌਜਵਾਨ ਯੂਥ ਕਾਂਗਰਸ ਦੇ ਆਗੂ ਸਨ। ਇਸ ਦੇ ਨਾਲ ਹੀ ਜ਼ਖ਼ਮੀ ਨੌਜਵਾਨ ਗੁਰਸੇਵਕ ਸਿੰਘ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।

ਤਰਨਤਾਰਨ ਦੇ ਪੱਟੀ 'ਚ 2 ਕਾਂਗਰਸੀ ਨੋਜਵਾਨਾਂ ਦਾ ਗੋਲੀਆਂ ਮਾਰਕੇ ਕਤਲ

ਇਸ ਮਾਮਲੇ ਸਬੰਧੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਹਾਲੇ ਤੱਕ ਕਿਸੇ ਵੀ ਪੁਲਿਸ ਅਧਿਕਾਰੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਇਸ ਘਟਨਾ ਤੋਂ ਸ਼ਹਿਰ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਇਸ ਘਟਨਾ 'ਚ ਮਰਨ ਵਾਲਿਆਂ 'ਚ ਜਗਦੀਪ ਸਿੰਘ ਉਰਫ ਮੰਨਾ ਯੂਥ ਕਾਂਗਰਸ ਜ਼ਿਲ੍ਹਾ ਤਰਨਤਾਰਨ ਦਾ ਬੁਲਾਰਾ ਸੀ, ਜਦਕਿ ਅਨਮੋਲਪ੍ਰੀਤ ਸਿੰਘ ਯੂਥ ਕਾਂਗਰਸ ਦਾ ਵਰਕਰ ਸੀ।

ਇਹ ਵੀ ਪੜ੍ਹੋ :ਪੰਜਾਬ ਵਿੱਚ ‘ਆਪ’ ਦੀਆਂ ਖਾਹਿਸ਼ਾਂ ਦਾ ਗਲਾ ਨਾ ਘੁੱਟ ਦੇਵੇ ਪਰਾਲੀ ਦਾ ਧੂੰਆਂ

Last Updated : Nov 17, 2021, 8:31 PM IST

ABOUT THE AUTHOR

...view details