ਤਰਨਤਾਰਨ: ਪੰਜਾਬ ਵਿੱਚ ਕਣਕ (Wheat in Punjab) ਨੂੰ ਬਿਜਲੀ ਵਿਭਾਗ (Department of Power) ਦੀ ਨਲਾਇਕੀ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਅਜਿਹੀਆਂ ਹੀ ਕੁਝ ਤਸਵੀਰਾਂ ਤਰਨਤਾਰਨ ਦੇ ਪਿੰਡ ਮਾਲ ਚੱਕ (Village Mall Chak of Tarn Taran) ਤੋਂ ਸਾਹਮਣੇ ਆਈਆਂ ਹਨ। ਜਿੱਥੇ ਸ਼ਾਰਟ ਸਰਕਟ ਹੋਣ ਕਾਰਨ 15 ਏਕੜ ਕਣਕ ਦੀ ਫ਼ਸਲ ਸੜ ਕੇ ਸਵਾਹ (Wheat crop burnt to ashes) ਹੋ ਗਈ। ਮੀਡੀਆ ਨਾਲ ਗੱਲਬਾਤ ਦੌਰਾਨ ਪੀੜਤ ਕਿਸਾਨ ਮੱਖਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦੋ ਏਕੜ ਕਣਕ ਦੀ ਫਸਲ ਸੜ ਕੇ ਸਵਾਹ ਹੋ ਗਈ।
ਉਨ੍ਹਾਂ ਕਿਹਾ ਕਿ ਜਦੋਂ ਉਹ ਸ਼ਹਿਰ ਅਨਾਜ ਮੰਡੀ (City grain market) ਵਿੱਚ ਆਪਣੀ ਫਸਲ ਵੇਚਣ ਦੇ ਲਈ ਗਏ ਹੋਏ ਸਨ, ਤਾਂ ਪਿੰਡ ਦੇ ਕਿਸੇ ਵਿਅਕਤੀ ਨੂੰ ਉਨ੍ਹਾਂ ਨੂੰ ਫੋਨ ‘ਤੇ ਘਟਨਾ ਦੀ ਜਾਣਕਾਰੀ ਦਿੱਤਾ। ਜਿਸ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚੇ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਤੱਕ ਉਹ ਅੱਗ ‘ਤੇ ਕਾਬੂ ਪਾ ਸਕੇ, ਉਦੋਂ ਤੱਕ ਉਨ੍ਹਾਂ ਦੀ ਫ਼ਸਲ ਸੜ ਕੇ ਸਵਾਹ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਇਸ ਘਟਨਾ ਲਈ ਬਿਜਲੀ ਵਿਭਾਗ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਇਹ ਅੱਗ ਬਿਜਲੀ ਵਿਭਾਗ ਦੀ ਨਲਾਇਕੀ ਕਾਰਨ ਲੱਗੀ ਹੈ।
ਬਿਜਲੀ ਵਿਭਾਗ ਦੀ ਗਲਤੀ ਕਾਰਨ 15 ਏਕੜ ਫ਼ਸਲ ਸੜ ਕੇ ਹੋਈ ਸਵਾਹ ਉਨ੍ਹਾਂ ਦੱਸਿਆ ਕਿ ਖੇਤਾਂ ਵਿੱਚ ਲੱਗੇ ਟ੍ਰਾਂਸਫਾਰਮਰ (Transformers) ਵਿੱਚੋਂ ਬੀਤੇ ਦਿਨੀਂ ਤੇਲ ਚੋਰੀ ਹੋ ਗਿਆ ਸੀ, ਜਿਸ ਸਬੰਧੀ ਉਨ੍ਹਾਂ ਵੱਲੋਂ ਬਿਜਲੀ ਵਿਭਾਗ (Department of Power) ਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਸੀ, ਪਰ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਸਿੱਟੇ ਵਜੋਂ ਜਦੋਂ ਦੁਪਹਿਰ ਸਮੇਂ ਬਿਜਲੀ ਸਪਲਾਈ ਚੱਲੀ ਤਾਂ ਟ੍ਰਾਂਸਫਾਰਮਰ ਨੇ ਗਰਮ ਹੋ ਕੇ ਹੇਠਾਂ ਅੱਗ ਸੁੱਟੀ ਜਿਸ ਕਾਰਨ ਉਨ੍ਹਾਂ ਦੀ ਫ਼ਸਲ ਸੜ ਗਈ ਹੈ।
ਉੱਥੇ ਹੀ ਇੱਕ ਹੋਰ ਪੀੜਤ ਕਿਸਾਨ ਰੂਰਾਜ ਸਿੰਘ ਨੇ ਦੱਸਿਆ, ਕਿ ਇਸ ਘਟਨਾ ਵਿੱਚ ਉਨ੍ਹਾਂ ਦੀ ਵੀ 11 ਏਕੜ ਕਣਕ ਦੀ ਫਸਲ ਸੜ ਕੇ ਸਵਾਹ ਹੋ ਗਈ। ਉਨ੍ਹਾਂ ਕਿਹਾ ਕਿ ਅਸੀਂ 6 ਮਹੀਨੇ ਦਿਨ-ਰਾਤ ਮਿਹਨਤ ਕਰਕੇ ਆਪਣੀ ਫਸਲ ਨੂੰ ਪਾਲਦੇ ਹਾਂ, ਪਰ ਬਾਅਦ ਵਿੱਚ ਬਿਜਲੀ ਵਿਭਾਗ (Department of Power) ਦੀ ਇੱਕ ਗਲਤੀ ਕਰਕੇ ਸਾਰੀ ਫਸਲ ਸੜ ਕੇ ਸਵਾਹ ਹੋ ਜਾਂਦੀ ਹੈ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ:ਸ਼ਾਰਟ ਸਰਕਟ ਕਾਰਨ ਖੜੀ ਕਣਕ ਅਤੇ ਨਾੜ ਨੂੰ ਲੱਗੀ ਅੱਗ