ਤਰਨਤਾਰਨ: ਬੀਤੇ ਦਿਨੀਂ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਵੱਲੋਂ ਫੜੇ ਗਏ ਵਾਹਨ ਚੋਰ ਗਿਰੋਹ ਦੇ ਮੈਬਰਾਂ ਕੋਲੋਂ ਵੱਡੇ ਪੱਧਰ ਤੇ ਚੋਰੀ ਕੀਤੇ ਵਾਹਨਾਂ ਦੀ ਬਰਾਮਦਗੀ ਹੋਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਡਵੀਜ਼ਨ ਗੋਇੰਦਵਾਲ ਸਾਹਿਬ ਦੇ ਡੀਐਸਪੀ ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਸਬ ਡਵੀਜ਼ਨ ਅਧੀਨ ਆਉਂਦੇ ਇਲਾਕੇ ਵਿੱਚ ਸਰਗਰਮ ਚੋਰ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਬੀਤੀ 16 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਕੋਲੋਂ ਪੁਛਗਿੱਛ ਦੌਰਾਨ ਇਸ ਚੋਰ ਗਿਰੋਹ ਦੇ ਸਰਗਨਾ ਨੂੰ ਕਾਬੂ ਕੀਤਾ ਗਿਆ ਹੈ। ਜਿਸ ਕੋਲੋਂ ਪੁਲਿਸ ਨੇ ਟ੍ਰੈਕਟਰ ਸਮੇਤ 10 ਹੀਰੋ ਕੰਪਨੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ।