ਲੁਧਿਆਣਾ: ਬੁਢਾਪਾ ਮਨੁੱਖੀ ਜ਼ਿੰਦਗੀ ਦੇ ਪੜਾਅ ਦਾ ਇੱਕ ਅਹਿਮ ਹਿੱਸਾ ਹੈ। ਇਹ ਦੌਰ ਪਰਿਵਾਰ ਦੇ ਨਾਲ ਤਾਂ, ਸੌਖਾ ਲੰਘ ਜਾਂਦਾ ਹੈ, ਪਰ ਬੁਢਾਪੇ ਵਿੱਚ ਜਿਨ੍ਹਾਂ ਬਜ਼ੁਰਗਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਨਕਾਰ ਹੀ ਦਿੱਤਾ ਜਾਂਦਾ ਹੈ, ਉਹ ਫਿਰ ਮੌਤ ਦੀ ਉਡੀਕ ਵਿੱਚ ਆਪਣੀ ਬਾਕੀ ਜ਼ਿੰਦਗੀ ਕੱਢਦੇ ਹਨ। ਈਟੀਵੀ ਭਾਰਤ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਉਹ ਲੋਕਾਂ ਦਾ ਦਰਦ ਸਮਾਜ ਤੱਕ ਪਹੁੰਚਾ ਸਕੇ, ਤਾਂ ਕਿ ਜਿਨਾਂ ਨੇ ਗ਼ਲਤੀ ਕੀਤੀ ਉਹ ਆਪਣੀ ਗ਼ਲਤੀ ਸੁਧਾਰ ਸਕੇ ਜਾਂ ਗ਼ਲਤੀ ਮੰਨ ਸਕਣ। ਤੁਹਾਨੂੰ ਵੀ ਵਿਖਾਉਂਦੇ ਹਾਂ ਲੁਧਿਆਣਾ ਦੇ ਇਕ ਬਿਰਧ ਆਸ਼ਰਮ ਵਿੱਚ ਰਹਿੰਦੇ ਬਜ਼ੁਰਗਾਂ ਦੀ ਦਰਦ ਭਰੀ ਕਹਾਣੀ..
ਇਹ ਲੁਧਿਆਣਾ ਦਾ ਬਿਰਧ ਆਸ਼ਰਮ ਹੈ, ਜਿੱਥੇ ਬਜ਼ੁਰਗ ਆਪਣੀ ਜ਼ਿੰਦਗੀ ਕੱਟ ਰਹੇ ਹਨ, ਜੀਅ ਨਹੀਂ ਰਹੇ। ਇਹ ਉਹ ਬਜ਼ੁਰਗ ਨੇ ਜਿਨ੍ਹਾਂ ਨੂੰ ਜਾਂ ਤਾਂ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਨਕਾਰ ਦਿੱਤਾ ਗਿਆ ਜਾਂ ਫਿਰ ਘਰੇਲੂ ਕਲੇਸ਼ ਤੋਂ ਤੰਗ ਹੋ ਕੇ ਇਹ ਬਜ਼ੁਰਗ ਆਪ ਹੀ ਇਨ੍ਹਾਂ ਆਸ਼ਰਮਾਂ ਵਿੱਚ ਆ ਕੇ ਰਹਿਣ ਲੱਗ ਗਏ ਹਨ।
ਅਸੀਂ ਜਦੋਂ ਇਨ੍ਹਾਂ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣਾ ਦਰਦ ਬਿਆਨ ਕੀਤਾ..ਕੋਈ ਆਪਣੇ ਪਤੀ ਦੀ ਮੌਤ ਤੋਂ ਬਾਅਦ ਆ ਕੇ ਆਸ਼ਰਮ ਚ ਰਹਿਣ ਲੱਗਾ ਅਤੇ ਕਿਸੇ ਨੇ ਆਪਣਾ ਬੇਟਾ ਗੁਆ ਦਿੱਤਾ ਅਤੇ ਨੂੰਹ ਵੱਲੋਂ ਰੋਟੀ ਤੱਕ ਨਾ ਦੇਣ ਕਾਰਨ ਉਹ ਆਸ਼ਰਮ ਵਿੱਚ ਆ ਕੇ ਰਹਿਣ ਨੂੰ ਮਜਬੂਰ ਹੋ ਗਏ ਹਨ।