ਕਵੀਰਾਜ ਭਾਈ ਧੰਨਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ - kaviraj bhai dhanna singh
ਗੁਰੂ ਗੋਬਿੰਦ ਸਿੰਘ ਜੀ ਦੇ ਘੋੜਿਆਂ ਨੂੰ ਘਾਹ ਪਾਉਣ ਦੀ ਸੇਵਾ ਕਰਨ ਵਾਲੇ ਕਵੀਰਾਜ ਦੇ ਨਾਂ ਨਾਲ ਜਾਣੇ ਜਾਂਦੇ ਭਾਈ ਧੰਨਾ ਸਿੰਘ ਜੀ ਦੀ ਯਾਦ ਵਿਚ ਅੱਜ ਪਿੰਡ ਨੌਸ਼ਹਿਰਾ ਪੰਨੂਆਂ ਵਿਚ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ।
ਤਰਨਤਾਰਨ: ਗੁਰੂ ਗੋਬਿੰਦ ਸਿੰਘ ਜੀ ਦੇ ਘੋੜਿਆਂ ਨੂੰ ਘਾਹ ਪਾਉਣ ਦੀ ਸੇਵਾ ਕਰਨ ਵਾਲੇ ਕਵੀਰਾਜ ਦੇ ਨਾਂ ਨਾਲ ਜਾਣੇ ਜਾਂਦੇ ਭਾਈ ਧੰਨਾ ਸਿੰਘ ਜੀ ਦੀ ਯਾਦ ਵਿਚ ਅੱਜ ਪਿੰਡ ਨੌਸ਼ਹਿਰਾ ਪੰਨੂਆਂ ਵਿਚ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਿੰਦਰ ਸਿੰਘ ਜੀ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਕਿਹਾ ਕਿ ਭਾਈ ਧੰਨਾ ਜੀ ਜਿਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਘੋੜਿਆਂ ਦੀ ਸੇਵਾ ਕਰਦੇ ਸਨ, ਉਥੇ ਹੀ ਚੰਦਨ ਨਾਂ ਦੇ ਕਵੀ ਵਲੋਂ ਜਦ ਆਪਣੀ ਕਵਿਤਾ ਦੇ ਅਰਥ ਗੁਰੂ ਗੋਬਿੰਦ ਸਿੰਘ ਜੀ ਨੂੰ ਕਰਨ ਲਈ ਕਿਹਾ ਤਾਂ ਗੁਰੂ ਗੋਬਿੰਦ ਸਿੰਘ ਜੀ ਕਿਹਾ ਕਿ ਇਸ ਕਵਿਤਾ ਦਾ ਅਰਥ ਸਾਡਾ ਘਾਈ ਜਾਨੀ ਕਿ ਘੋੜਿਆਂ ਦੀ ਸੇਵਾ ਕਰਨ ਵਾਲੇ ਭਾਈ ਧੰਨਾ ਸਿੰਘ ਜੀ ਕਰ ਦੇਣਗੇ ਤਾਂ ਭਾਈ ਧੰਨਾ ਸਿੰਘ ਜੀ ਨੇ ਉਸਦੀ ਕਵਿਤਾ ਦਾ ਅਰਥ ਕਰ ਦਿੱਤਾ ਤਾਂ ਗੁਰੂ ਜੀ ਨੇ ਉਸਦਾ ਹੰਕਾਰ ਤੋੜਨ ਲਈ ਭਾਈ ਧੰਨਾ ਸਿੰਘ ਜੀ ਕੋਲੋਂ ਕਵਿਤਾ ਲਿਖਵਾ ਉਸਦਾ ਅਰਥ ਚੰਦਨ ਨੂੰ ਕਰਨ ਵਾਸਤੇ ਕਿਹਾ ਤਾਂ ਉਹ ਅਰਥ ਨਹੀਂ ਦੱਸ ਸਕਿਆ ਅਤੇ ਉਹ ਗੁਰੂ ਜੀ ਦੇ ਚਰਣੀ ਪੈ ਗਿਆ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਾਲਿਆਂ ਨੇ ਕਿਹਾ ਕਿ ਭਾਈ ਧੰਨਾ ਸਿੰਘ ਜੀ ਅਤਿ ਸਤਿਕਾਰਿਤ ਵਿਦਵਾਨ ਹੋਏ ਹਨ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਵਡਿਆਈ ਦੇ ਕੇ ਨਿਵਾਜਿਆ।