ਪੰਜਾਬ

punjab

ETV Bharat / state

ਲਹਿਰਾਗਾਗਾ: ਕਿਸਾਨਾਂ ਨੇ ਐਫਸੀਆਈ ਇੰਸਪੈਕਟਰ ਦਾ ਕੀਤਾ ਘਿਰਾਓ - ਕਿਸਾਨ ਏਕਤਾ ਯੂਨੀਅਨ

ਸੰਗਰੂਰ: ਲਹਿਰਾਗਾਗਾ ਵਿੱਚ ਕਿਸਾਨ ਏਕਤਾ ਯੂਨੀਅਨ ਨੇ ਐਫਸੀਆਈ ਦੇ ਇੰਸਪੈਕਟਰ ਦਾ ਘਿਰਾਓ ਕੀਤਾ। ਕਿਸਾਨਾਂ ਨੇ ਸਰਕਾਰ ਦੇ ਅਸਫਲ ਹੋਣ ਉੱਤੇ ਰਹਿਣ ਬਾਰੇ ਸਵਾਲ ਖੜੇ ਕੀਤੇ। ਕਿਸਾਨਾਂ ਨੇ ਕਿਹਾ ਹੈ ਕਿ ਇੱਕ ਪਾਸੇ ਸਿਰਫ਼ 10 ਹਜ਼ਾਰ ਬੋਰੀਆਂ ਚੁੱਕ ਲਈਆਂ ਗਈਆਂ ਹਨ, ਜਦਕਿ 80 ਹਜ਼ਾਰ ਬੋਰੀਆਂ ਇਕੋ ਪਾਸੇ ਪਈਆਂ ਹਨ। ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ 48 ਘੰਟਿਆਂ ਦੇ ਅੰਦਰ-ਅੰਦਰ ਮੰਡੀ ਵਿਚੋਂ ਸਾਰਾ ਮਾਲ ਚੁੱਕਣ ਦਾ ਵਾਅਦਾ ਕੀਤਾ ਸੀ, ਪਰ ਹੁਣ ਤੱਕ ਕਿਸੇ ਵੀ ਤਰ੍ਹਾਂ ਦਾ ਵਾਅਦਾ ਪੂਰਾ ਨਹੀਂ ਹੋਇਆ। ਉੱਥੇ ਹੀ ਐਫਸੀਆਈ ਇੰਸਪੈਕਟਰ ਨੇ ਦੱਸਿਆ ਕਿ ਸਾਰੇ ਕੰਮ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤੇ ਜਾ ਰਹੇ ਹਨ। ਹਰ ਕੰਮ ਦਾ ਇੱਕ ਸਮਾਂ ਹੁੰਦਾ ਹੈ ਅਤੇ ਉਹ ਕੰਮ ਨਿਰਧਾਰਤ ਸਮੇਂ 'ਤੇ ਪੂਰਾ ਹੋ ਜਾਵੇਗਾ।

Farmers protest
Farmers protest

By

Published : Apr 29, 2020, 5:15 PM IST

ABOUT THE AUTHOR

...view details