ਨਵੀਂ ਦਿੱਲੀ: ਮੋਦੀ ਸਰਕਾਰ ਆਪਣੇ ਦੂਸਰੇ ਕਾਰਜਕਾਲ ਦਾ ਪਹਿਲਾ ਆਮ ਬਜਟ 2019-20 ਅਜ ਪੇਸ਼ ਕਰਣ ਜਾ ਰਹੀ ਹੈ। ਦੇਸ਼ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਦਾ ਬਜਟ ਪੇਸ਼ ਕਰਨਗੇ।
ਅੱਜ ਸੰਸਦ 'ਚ ਪੇਸ਼ ਹੋਵੇਗਾ ਦੇਸ਼ ਦਾ ਬਜਟ, ਜਾਣੋ ਕੀ ਹੋਵੇਗਾ ਵਿਕਾਸ ਦਾ ਪਲਾਨ?
ਅੱਜ ਸਵੇਰੇ 11 ਵਜੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੇਂਦਰ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਅੱਜ ਪੇਸ਼ ਕਰਨਗੇ। ਆਮ ਲੋਕਾਂ ਨੂੰ ਇਸ ਬਜਟ ਤੋਂ ਕਾਫ਼ੀ ਉਮੀਦ ਹੈ।
ਸਵੇਰੇ 11 ਵਜੇ ਸੀਤਾਰਮਨ ਦਾ ਸੰਸਦ 'ਚ ਬਜਟ ਭਾਸ਼ਣ ਸ਼ੁਰੂ ਹੋਵੇਗਾ। ਆਮ ਲੋਕਾਂ ਨੂੰ ਇਸ ਬਜਟ ਤੋਂ ਕਾਫ਼ੀ ਆਸ ਹੈ। ਕਿਉਂਕਿ ਲੋਕਸਭਾ ਚੋਣਾਂ 'ਚ ਲੋਕਾਂ ਨੇ ਮੋਦੀ ਸਰਕਾਰ ਨੂੰ ਜਿੱਤਾ ਕੇ ਇੱਕ ਬਾਰ ਫ਼ਿਰ ਦੇਸ਼ ਦੀ ਸਤਾਂ ਉਨ੍ਹਾਂ ਦੇ ਹੱਥ ਦਿੱਤੀ ਹੈ।
ਸਰਕਾਰ ਦੇ ਲਈ ਮੁੱਖ ਚੁਣੌਤੀਆਂ
ਬੇਰੁਜ਼ਗਾਰੀ, ਸਿੱਖਿਆ, ਆਰਥਿਕ ਵਿਵਸਥਾ, ਜੀਡੀਪੀ, ਜੀਐੱਸਟੀ 'ਤੇ ਹੋਰ ਕਈ ਮੁੱਖ ਮੁੱਦੇ ਸਰਕਾਰ ਦੇ ਲਈ ਚੁਣੌਤੀ ਸਾਬਤ ਹੋਣਗੇ। ਬਜਟ ਤੋਂ ਇਕ ਦਿਨ ਪਹਿਲਾ ਰਾਜਸਭਾ 'ਚ ਨਿਰਮਲਾ ਸੀਤਾਰਮਨ ਨੇ ਆਰਥਿਕ ਸਰਵੇਖਣ ਪੇਸ਼ ਕੀਤਾ ਸੀ। ਨਿਰਮਲਾ ਸੀਤਾਰਮਨ ਨੇ ਰਾਜਸਭਾ 'ਚ ਆਰਥਿਕ ਸਰਵੇਖਣ ਪੇਸ਼ ਕਰਦੇ ਹੋਏ 2019-20 ਵਿੱਚ ਵਿਕਾਸ ਦਰ 'ਚ ਤੇਜੀ ਆਉਣ ਅਤੇ ਇਸ ਦੇ 7 ਫ਼ੀਸਦੀ ਰਹਿਣ ਦਾ ਅਨੁਮਾਨ ਜਤਾਇਆ ਸੀ। ਤੁਹਾਨੂੰ ਦੱਸ ਦਈਏ ਕਿ ਪਿਛਲੇ ਵਿੱਤੀ ਸਾਲ 2018-19 'ਚ ਜੀ.ਡੀ.ਪੀ. ਵਿਕਾਸ ਦਰ ਪੰਜ ਸਾਲ ਦੇ ਘੱਟ ਪੱਧਰ 6.8 ਫ਼ੀਸਦੀ ਰਹੀ ਸੀ।
ਇਨ੍ਹਾਂ ਖੇਤਰਾਂ 'ਤੇ ਸਰਕਾਰ ਦਾ ਰਹਿ ਸਕਦਾ ਹੈ ਧਿਆਨ
- ਬਜਟ ਵਿੱਚ ਫਿਸਕਲ ਘਾਟੇ ਨੂੰ ਕਾਬੂ ਰੱਖਣ ਦੇ ਨਾਲ-ਨਾਲ ਵਿੱਤੀ ਵਾਧਾ ਅਤੇ ਰੁਜ਼ਗਾਰ ਵਧਾਉਣ 'ਤੇ ਵੀ ਜ਼ੋਰ ਦਿੱਤਾ ਜਾ ਸਕਦਾ ਹੈ।
- ਕਿਸਾਨਾਂ ਨੂੰ ਪੈਨਸ਼ਨ ਦੇਣ ਦਾ ਵਾਅਦਾ ਭਾਜਪਾ ਨੇ ਲੋਕ ਸਭਾ ਚੋਣਾਂ ਵੇਲੇ ਕੀਤਾ ਸੀ, ਜਿਸ ਨੂੰ ਲੈ ਕੇ ਕਿਸਾਨਾਂ ਦੀ ਨਿਗਾਹਾਂ ਇਸ ਬਜਟ 'ਤੇ ਟਿਕੀਆਂ ਹਨ। ਕਿਸਾਨਾਂ ਦੀ ਆਮਦਨ ਦੁਗਣੀ ਕਰਨ 'ਤੇ ਵੀ ਜ਼ੋਰ ਹੋਵੇਗਾ।
- ਬਜਟ ਵਿੱਚ SC,ST ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਵੱਲੋਂ ਸ਼ੁਰੂ ਕੀਤੇ ਉਦਯੋਗਾਂ ਨੂੰ ਮਦਦ ਦੇਣ ਲਈ ਵੀ ਤਜਵੀਜ਼ ਹੋ ਸਕਦੀ ਹੈ। ਆਮ ਚੋਣਾਂ ਵੇਲੇ ਚੋਣ ਮਨੋਰਥ ਪੱਤਰ ਵਿੱਚ ਭਾਜਪਾ ਨੇ ਇਹ ਵਾਅਦਾ ਕੀਤਾ ਸੀ।
- ਸਰਕਾਰ ਨੇ ਰਜਿਸਟਰਡ ਛੋਟੇ ਕਾਰੋਬਾਰੀਆਂ ਨੂੰ 10 ਲੱਖ ਰੁਪਏ ਦਾ ਦੁਰਘਟਨਾ ਬੀਮਾ ਅਤੇ ਵਪਾਰੀ ਕਰੈਡਿਟ ਕਾਰਡ ਦੇਣ ਦਾ ਵਾਅਦਾ ਕੀਤਾ ਸੀ।
- ਸਰਕਾਰ ਨੂੰ ਇੱਕ ਪਾਸੇ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਉਧਰ, ਦੂਜੇ ਪਾਸੇ ਚੋਣਾਂ ਵਿੱਚ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ 'ਤੇ ਵੀ ਜ਼ੋਰ ਦੇਣਾ ਪਵੇਗਾ।