ਸ੍ਰੀ ਮੁਕਤਸਰ ਸਾਹਿਬ:ਜ਼ਿਲ੍ਹੇ ਦੇ ਗੋਨਿਆਣਾ ਰੋਡ ‘ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਘਟਨਾ ਦੇ ਵਿੱਚ ਇੱਕ ਸ਼ਖ਼ਸ ਜ਼ਖਮੀ ਹੋ ਗਿਆ ਹੈ। ਜਾਣਾਕਾਰੀ ਅਨੁਸਾਰ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਹਮਲਾਵਰ ਦੋ ਮੋਟਰਸਾਇਕਲਾਂ ਤੇ ਸਵਾਰ ਹੋ ਕੇ ਆਏ ਸਨ। ਮੋਟਰਸਾਇਕਲ ਤੇ ਆਏ ਇਨ੍ਹਾਂ ਹਮਲਾਵਰਾਂ ਨੇ ਸ਼ਾਮਾ ਨਾਲ ਦੇ ਸ਼ਖ਼ਸ ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਉਸਦੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਨੂੰ ਜ਼ਖ਼ਮੀ ਕਰ ਦਿੱਤਾ ਹੈ।
ਦਿਨ-ਦਿਹਾੜੇ ਨੌਜਵਾਨ ਨੂੰ ਗੋਲੀਆਂ ਮਾਰ ਭੁੰਨਿਆਂ ਜ਼ਖਮੀ ਸ਼ਖ਼ਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਨੂੰ ਲੈਕੇ ਸਥਾਨਕ ਲੋਕਾਂ ਨੇ ਪੁਲਿਸ ਦੀ ਕਾਰਗੁਜਾਰੀ ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਲੋਕਾਂ ਦਾ ਕਹਿਣੈ ਕਿ ਇਸ ਤੋਂ ਪਹਿਲਾਂ ਵੀ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਮੁਕਤਸਰ ਸਾਹਿਬ ਗੈਂਗਵਾਰ ’ਚ ਮਾਰੇ ਗਏ ਨੌਜਵਾਨ ਦੀ ਗੋਲਡੀ ਬਰਾੜ ਨੇ ਜ਼ਿੰਮੇਵਾਰੀ ਲਈ ਹੈ।ਗੋਲਡੀ ਬਰਾੜ ਜੋ ਕਿ ਸ੍ਰੀ ਮੁਕਤਸਰ ਸਾਹਿਬ ਦਾ ਵਾਸੀ ਹੈ ਅਤੇ ਹੁਣ ਕੈਨੇਡਾ ਰਹਿ ਰਿਹਾ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ ਕਿ ਜੋ ਸ੍ਰੀ ਮੁਕਤਸਰ ਸਾਹਿਬ ਵਿਖੇ ਜੋ ਸ਼ਾਮੇ ਦਾ ਕਤਲ ਹੋਇਆ ਹੈ ਉਹ ਉਨ੍ਹਾਂ ਨੇ ਕਰਵਾਇਆ ਹੈ। ਉਸਨੇ ਕਿਹਾ ਕਿ ਇਹ ਸਾਡੇ ਹਰ ਇਕ ਦੁਸ਼ਮਣ ਦਾ ਸਾਥ ਦਿੰਦਾ ਸੀ ਅਤੇ ਸ਼ਹਿਰ ਵਿਚ ਸਾਡੀ ਮੁਖਬਰੀ ਕਰਦਾ ਸੀ।
ਦਿਨ-ਦਿਹਾੜੇ ਗੋਲੀਆਂ ਮਾਰ ਭੁੰਨੇ ਨੌਜਵਾਨ ਦੇ ਕਤਲ ਮਾਮਲੇ ‘ਚ ਆਇਆ ਨਵਾਂ ਮੋੜ ਉਸਨੇ ਅੱਗੇ ਲਿਖਿਆ ਹੈ ਕਿ ਅੱਜ ਕੱਲ੍ਹ ਇਹ ਸ਼ਹਿਰ ਦੀ ਪ੍ਰਾਪਰਟੀ ਵਾਲੇ ਮੈਟਰ ਵਿੱਚ ਵੀ ਸਾਡੇ ਵਿਰੋਧੀ ਬੰਦਿਆਂ ਨੂੰ ਇਨਵੋਲਵ ਕਰ ਰਿਹਾ ਸੀ। ਇਹ ਹੈ ਸਾਡਾ ਨਿੱਜੀ ਕਾਰਨ, ਦੂਜਾ ਕਾਰਨ ਸੀ ਇਹ ਹਰੇਕ ਗਰੀਬ ਅਤੇ ਮਿਹਨਤੀ ਬੰਦੇ ਤੋਂ ਧੱਕੇ ਨਾਲ ਹਫਤਾ ਲੈਂਦਾ ਸੀ ਅਤੇ ਗਰੀਬਾਂ ਦੀਆਂ ਦੁਕਾਨਾਂ ‘ਤੇ ਕਬਜੇ ਕਰਾਉਂਦਾ ਸੀ।ਗੋਲਡੀ ਨੇ ਅੱਗੇ ਲਿਖਿਆ ਹੈ ਕਿ ਵਾਹਿਗੁਰੂ ਨੇ ਸਾਡੇ ਤੋਂ ਪੁੰਨ ਕਰਵਾਇਆ ਹੈ। ਉਸਨੇ ਕਿਹਾ ਕਿ ਅਸੀਂ ਨਹੀਂ ਕਹਿੰਦੇ ਅਸੀਂ ਚੰਗੇ ਹਾਂ ਪਰ ਗਰੀਬ ਨਿਰਦੋਸ਼ ਨਾਲ ਕਦੇ ਧੱਕਾ ਨਹੀਂ ਕੀਤਾ। ਬਾਕੀ ਰਹੀ ਗਲ ਸਾਡੀ ਗੈਂਗਵਾਰ ਦੀ ਤਾਂ ਅਜੇ ਵੀ ਮੌਕਾ ਜੋ ਸਾਡੇ ਦੁਸ਼ਮਣਾਂ ਨਾਲ ਵਰਤਦੇ ਉਨ੍ਹਾਂ ਕੋਲ ਕੁਝ ਨਹੀਂ ਪਿਆ।
ਓਧਰ ਦੂਜੇ ਪਾਸੇ ਲੋਕਾਂ ਨੇ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾਂ ਵੀ ਗੋਨਿਆਣਾ ਰੋਡ ‘ਤੇ ਗੋਲੀਆਂ ਮਾਰ ਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਸੀ ਪਰ ਪੁਲਿਸ ਵੱਲੋਂ ਕੋਈ ਵੀ ਕਿਸੇ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਸੀ। ਇਸ ਘਟਨਾ ਨੂੰ ਲੈਕੇ ਪੁਲਿਸ ਨਾਲ ਵੀ ਗੱਲਬਾਤ ਕੀਤੀ ਗਈ ਹੈ।
ਮੁਕਤਸਰ ਦੇ ਥਾਣਾ ਸਿਟੀ ਦੇ ਐਡੀਸ਼ਨਲ ਡੀਐਸਪੀ ਸੁਖਜਿੰਦਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਨੇ ਮੌਕੇ ‘ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅਜੇ ਤੱਕ ਮੁਲਜ਼ਮਾਂ ਜਾ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਕਿਸੇ ਮੁਲਜ਼ਮ ਦਾ ਪਤਾ ਲੱਗੇਗਾ ਇਸ ਬਾਰੇ ਸੂਚਿਤ ਕਰ ਦਿੱਤਾ ਜਾਵੇਗਾ। ਫਿਲਹਾਲ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਲੁਧਿਆਣਾ ‘ਚ ਕੇਜਰੀਵਾਲ ਦਾ ਹੋਇਆ ਵਿਰੋਧ