ਸ੍ਰੀ ਮੁਕਤਸਰ ਸਾਹਿਬ: ਪੰਜਾਬ ਇੱਕ ਸੂਰਮਿਆ ਸ਼ਹੀਦਾਂ ਤੇ ਗੁਰੂ ਪੀਰਾਂ ਦੀ ਧਰਤੀ ਹੈ। ਇਸ ਧਰਤੀ ਨੇ ਬਹੁਤ ਸਾਰੇ ਸੂਰਮੇ ਪੈਦਾ ਕੀਤੇ ਹਨ। ਉਹ ਭਾਵੇ ਕਿਸੇ ਵੀ ਖੇਤਰ ਦੇ ਹੋਣ, ਪੰਜਾਬ ਦੇ ਜੰਮਿਆ ਨੇ ਕਦੇ ਵੀ ਹਾਰ ਨਹੀਂ ਮੰਨੀ, ਪੰਜਾਬੀਆਂ ਨੇ ਧਰਤੀ ਤੋਂ ਲੈਕੇ ਚੰਦ ਤੱਕ ਆਪਣੀ ਮਿਹਤਨ ਤੇ ਕਾਬਲੀਅਤ ਦੇ ਝੰਡੇ ਗੱਡੇ ਹਨ, ਪਰ ਬਹੁਤ ਸਾਰੇ ਲੋਕ ਕਿਸੇ ਨਾ ਕਿਸੇ ਮਜ਼ਬੂਰੀ ਕਰਕੇ ਆਪਣੀ ਕਾਬਲੀਅਤ ਨੂੰ ਲੋਕਾਂ ਸਾਹਮਣੇ ਪੇਸ਼ ਨਹੀਂ ਕਰ ਪਾ ਰਹੇ।
ਅਜਿਹਾ ਹੀ ਮਾਮਲਾ ਮਲੋਟ ਦੇ ਪਿੰਡ ਈਨਾ ਖੇੜਾ ਤੋਂ ਸਾਹਮਣੇ ਆਇਆ ਹੈ। ਜਿੱਥੇ ਸੂਰੀਲੀ ਆਵਾਜ਼ ਦੀਆਂ ਮਾਲਕਣਾ 2 ਭੈਣਾਂ ਗਰੀਬੀ ਦੀ ਮਾਰ ਝੱਲ ਰਹੀਆਂ ਹਨ। ਇਨ੍ਹਾਂ ਧੀਆਂ ਦੇ ਪਿਤਾ ਵੀ ਇੱਕ ਗਾਇਕ ਹਨ। ਪਰ ਗਰੀਬੀ ਕਾਰਨ ਲੋਕਾਂ ਸਾਹਮਣੇ ਨਹੀਂ ਆ ਸਕੇ।