ਪੰਜਾਬ

punjab

ETV Bharat / state

ਦ੍ਰਿੜ ਇਰਾਦਿਆਂ ਨਾਲ ਕਿਸਾਨਾਂ ਦੀ ਦਿੱਲੀ ਤਿਆਰੀ

ਬਗੈਰ ਕਾਨੂੰਨ ਰੱਦ ਕਰਵਾਏ, ਵਾਪਸ ਮੁੜਨ ਤੋਂ ਕਿਸਾਨਾਂ ਨੇ ਕੋਰਾ ਇਨਕਾਰ ਕੀਤਾ।ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਕੋਲ 6 ਮਹੀਨਿਆਂ ਦਾ ਰਾਸ਼ਨ ਹੈ। ਜੇਕਰ ਗੁਆਂਢੀ ਸੂਬਿਆਂ ਦੇ ਜਾਂ ਕਿਸੇ ਹੋਰ ਥਾਂ ਤੋਂ ਆਏ ਕਿਸਾਨਾਂ ਦੀ ਉਨ੍ਹਾਂ ਨਾਲ ਸ਼ਮੂਲੀਅਤ ਹੋਈ ਤਾਂ ਉਹ ਆਪਣੇ ਸਾਥੀ ਕਿਸਾਨਾਂ ਨੂੰ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਤੋਂ ਬਗੈਰ ਨਹੀਂ ਰਹਿਣ ਦੇਣਗੇ ਸਗੋਂ ਵੰਡ ਕੇ ਛੱਕ ਲੈਣਗੇ।

ਦ੍ਰਿੜ ਇਰਾਦਿਆਂ ਨਾਲ ਕਿਸਾਨਾਂ ਦੀ ਦਿੱਲੀ ਤਿਆਰੀ
ਦ੍ਰਿੜ ਇਰਾਦਿਆਂ ਨਾਲ ਕਿਸਾਨਾਂ ਦੀ ਦਿੱਲੀ ਤਿਆਰੀ

By

Published : Nov 24, 2020, 7:39 PM IST

ਸ੍ਰੀ ਮੁਕਤਸਰ ਸਾਹਿਬ: ਕਿਸਾਨਾਂ ਦੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ 'ਚ ਹੁਣ ਕਿਸਾਨ ਦਿੱਲੀ ਵੱਲ ਕੂਚ ਕਰਨਗੇ। ਕਿਸਾਨ ਜਥੇਬੰਦੀਆਂ ਨੇ ਇਸ ਦੇ ਪੁਖ਼ਤਾ ਪ੍ਰਬੰਧ ਕਰ ਲਏ ਹਨ। ਉਨ੍ਹਾਂ ਆਪਣੇ ਨਾਲ 6 ਮਹੀਨਿਆਂ ਦਾ ਰਾਸ਼ਨ ਰੱਖ ਲਿਆ ਹੈ।

ਦ੍ਰਿੜ ਇਰਾਦਿਆਂ ਨਾਲ ਕਿਸਾਨਾਂ ਦੀ ਦਿੱਲੀ ਤਿਆਰੀ

ਮੋਦੀ ਦੀ ਹਕੂਮਤ ਹਿੱਲਾ ਕੇ ਪਰਤਾਂਗੇ

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਆਪਣੇ ਨਾਲ 6 ਮਹੀਨੇ ਦਾ ਰਾਸ਼ਨ ਰੱਖ ਲਿਆ ਹੈ, ਜੇਕਰ ਹੋਰ ਲੋੜ ਪਈ ਤਾਂ ਕਿਸਾਨ ਉੱਥੇ ਹੋਰ ਪਹੁੰਚਾ ਦੇਣਗੇ ਪਰ ਉਹ ਦਿੱਲੀ ਤੋਂ ਉਦੋਂ ਤੱਕ ਨਹੀਂ ਪਰਤਨਗੇ ਜੱਦ ਤੱਕ ਕਾਨੂੰਨ ਰੱਦ ਨਹੀਂ ਹੋ ਜਾਂਦੇ।ਉਹ ਇਸਦੇ ਵਿਰੋਧ 'ਚ ਡੱਟੇ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਜਦੋਂ ਵੀ ਕਾਲੇ ਕਾਨੂੰਨ ਰੱਦ ਹੋਣਗੇ, ਉਦੋਂ ਉਹ ਵਾਪਸੀ ਕਰ ਲੈਣਗੇ।

ਹੋਰਨਾਂ ਸੂਬਿਆਂ ਦੇ ਰਹਿਣ- ਖਾਣ ਦਾ ਪ੍ਰਬੰਧ

ਕਿਸਾਨ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਆਪਣੇ ਨਾਲ ਹੋਰਨਾਂ ਸੂਬਿਆਂ ਤੋਂ ਆਏ ਲੋਕਾਂ ਲਈ ਰਾਸ਼ਨ ਰੱਖਿਆ ਹੈ। ਉਨ੍ਹਾਂ ਦੇ ਵੀ ਰਹਿਣ ਤੇ ਖਾਣ-ਪੀਣ ਦੇ ਪੁਖ਼ਤਾ ਪ੍ਰਬੰਧ ਹੈ।

ABOUT THE AUTHOR

...view details