ਰੂਪਨਗਰ:ਸਾਉਣ ਮਹੀਨੇ ਦੇ ਨਵਰਾਤੇ ਸ਼ੁਰੂ ਹੋ ਚੁੱਕੇ ਹਨ ਅਤੇ ਸੰਗਤਾਂ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਜਾ ਰਹੀਆ ਹਨ।ਹਿਮਾਚਲ ਸਰਕਾਰ ਨੇ ਕੋਰੋਨਾ ਨੂੰ ਲੈ ਕੇ ਗਾਈਡਲਾਈਨਜ਼ ਜਾਰੀ ਕੀਤੀਆ ਹਨ।ਜਿਸ ਅਨੁਸਾਰ ਕੋਰੋਨਾ ਦੀ ਰਿਪੋਰਟ ਅਤੇ ਦੋਵੇ ਟੀਕੇ ਲੱਗੇ ਹੋਣੇ ਚਾਹੀਦੇ ਹਨ। ਹਿਮਾਚਲ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਜਾਣ ਤੋਂ ਰੋਕ ਲਿਆ।ਜਿਸ ਕਾਰਨ ਸ਼ਰਧਾਲੂ ਅਤੇ ਪੁਲਿਸ ਵਿਚਕਾਰ ਝੜਪ ਹੋ ਗਈ।
ਇਸ ਮੌਕੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਹਿਮਾਚਲ (Corona Test) ਸਰਕਾਰ ਨੇ ਸਾਨੂੰ ਇਸ ਬਾਰੇ ਪਹਿਲਾ ਕੋਈ ਜਾਣਕਾਰੀ ਨਹੀਂ ਦਿੱਤੀ ਹੈ।ਜੇਕਰ ਸਾਨੂੰ ਇਸ ਬਾਰੇ ਪਹਿਲਾਂ ਖਬਰ ਦਿੱਤੀ ਹੁੰਦੀ ਤਾਂ ਅਸੀਂ ਨਾ ਆਉਂਦੇ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਅਸੀਂ ਪਰਿਵਾਰ ਸਮੇਤ ਮਾਤਾ ਦੇ ਦਰਸ਼ਨ ਕਰਨ ਆਏ ਹਾਂ ਪਰ ਇੱਥੇ ਪੁਲਿਸ ਅੱਗੇ ਜਾਣ ਨਹੀਂ ਦਿੰਦੀ।