ਮੁਕਤਸਰ ਸਾਹਿਬ : ਸ਼ਰਾਬ ਦੇ ਠੇਕੇਦਾਰਾਂ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਨ੍ਹਾਂ ਸ਼ਰਾਬ ਠੇਕੇਦਾਰਾਂ ਨੂੰ ਕੋਰੋਨਾ ਮਹਾਂਮਾਰੀ ਦਾ ਬਿਲਕੁਲ ਡਰ ਨਹੀਂ। ਲੌਕਡਾਊਨ ਵਿੱਚ ਚੋਰ ਮੋਰੀਆਂ ਰਾਹੀਂ ਸ਼ਰਾਬ ਦੀ ਵਿਕਰੀ ਕੀਤੀ ਜਾ ਰਹੀ ਹੈ।
ਪੰਜਾਬ ਸਰਕਾਰ ਦੇ ਹੁਕਮਾਂ ਨੂੰ ਕੌਣ ਜਾਣਦੈ ! - ਸ਼ਰਾਬ ਦੇ ਠੇਕੇਦਾਰਾਂ
ਸ਼ਰਾਬ ਦੇ ਠੇਕੇਦਾਰਾਂ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਨ੍ਹਾਂ ਸ਼ਰਾਬ ਠੇਕੇਦਾਰਾਂ ਨੂੰ ਕੋਰੋਨਾ ਮਹਾਂਮਾਰੀ ਦਾ ਬਿਲਕੁਲ ਡਰ ਨਹੀਂ। ਲੌਕਡਾਊਨ ਵਿੱਚ ਚੋਰ ਮੋਰੀਆਂ ਰਾਹੀਂ ਸ਼ਰਾਬ ਦੀ ਵਿਕਰੀ ਕੀਤੀ ਜਾ ਰਹੀ ਹੈ।
ਪੰਜਾਬ ਸਰਕਾਰ ਦੇ ਹੁਕਮਾਂ ਨੂੰ ਕੌਣ ਜਾਣਦੈ !
ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਪੂਰੇ ਪੰਜਾਬ ਵਿੱਚ ਲੌਕਡਾਊਨ ਰਹੇਗਾ ਪਰ ਮੁਕਤਸਰ ਦੇ ਮਲੋਟ ਹਲਕਾ ਵਿੱਚ ਸ਼ਰਾਬ ਠੇਕੇਦਾਰਾਂ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ। ਰਾਤ ਕਰੀਬ 10 ਵਜੇ ਸ਼ਰਾਬ ਠੇਕੇਦਾਰਾਂ ਵੱਲੋਂ ਠੇਕੇ ਦੇ ਵਿਚ ਇਕ ਮੋਰੀ ਕੱਢ ਕੇ ਸ਼ਰਾਬ ਵੇਚੀ ਜਾ ਰਹੀ ਸੀ।
ਜਦੋਂ ਈਟੀਵੀ ਭਾਰਤ ਦੀ ਟੀਮ ਉਥੇ ਪਹੁੰਚੀ ਤਾਂ ਉੱਥੋਂ ਦੇ ਕਰਿੰਦੇ ਈਟੀਵੀ ਭਾਰਤ ਦੀ ਕੈਮਰੇ ਦੀ ਅੱਖ ਤੋਂ ਭੱਜਦੇ ਨਜ਼ਰ ਆਏ। ਕੁਲ ਮਿਲਾ ਕੇ ਇਹ ਲੌਕਡਾਊਨ ਗ਼ਰੀਬਾਂ ਲਈ ਹੈ, ਸ਼ਰਾਬ ਠੇਕੇਦਾਰਾਂ ਲਈ ਨਹੀਂ ਹੈ।