ਸ੍ਰੀ ਮੁਕਤਸਰ ਸਾਹਿਬ: ਏਟੀਵੀ ਭਾਰਤ ਦੀ ਖ਼ਬਰ ਦਾ ਹੋਇਆ ਅਸਰ ਸ੍ਰੀ ਮੁਕਤਸਰ ਸਾਹਿਬ ਦੀ ਨਵੀਂ ਦਾਣਾ ਮੰਡੀ ਚ ਕਣਕ ਦੀ ਖਰੀਦ ਹਲਕਾ ਇੰਚਾਰਜ ਬੀਬੀ ਕਰਨ ਕੌਰ ਬਰਾੜ ਨੇ ਸ਼ੁਰੂ ਕਰਵਾਈ।
ਸ੍ਰੀ ਮੁਕਤਸਰ ਸਾਹਿਬ ਦੀ ਨਵੀਂ ਦਾਣਾ ਮੰਡੀ 'ਚ ਕਣਕ ਦੀ ਖਰੀਦ ਸ਼ੁਰੂ - ਹਲਕਾ ਇੰਚਾਰਜ ਬੀਬੀ ਕਰਨ ਕੌਰ ਬਰਾੜ
ਕਿਸਾਨ ਆਪਣੀ ਫਸਲ ਲੈ ਕੇ ਮੰਡੀ ਵਿੱਚ ਬੈਠੇ ਹੋਏ ਸਨ। ਜਦੋਂ ਈ ਟੀ ਵੀ ਭਾਰਤ ਦੀ ਖ਼ਬਰ ਪ੍ਰਮੁੱਖਤਾ ਨਾਲ ਦਿਖਾਈ ਗਈ ਤਾਂ ਕਾਂਗਰਸ ਦੀ ਹਲਕਾ ਇੰਚਾਰਜ ਨੇ ਮੰਡੀ ਵਿਚ ਪਹੁੰਚ ਕੇ ਕਣਕ ਦੀ ਖਰੀਦ ਸ਼ੁਰੂ ਕਰਵਾਈ।
ਪਿਛਲੇ ਕਈ ਦਿਨਾਂ ਤੋਂ ਕਿਸਾਨ ਆਪਣੀ ਫਸਲ ਲੈ ਕੇ ਮੰਡੀ ਵਿੱਚ ਬੈਠੇ ਹੋਏ ਸਨ ਜਦੋਂ ਈ ਟੀ ਵੀ ਭਾਰਤ ਦੀ ਖ਼ਬਰ ਪ੍ਰਮੁੱਖਤਾ ਨਾਲ ਦਿਖਾਈ ਗਈ ਤਾਂ ਕਾਂਗਰਸ ਦੀ ਹਲਕਾ ਇੰਚਾਰਜ ਨੇ ਮੰਡੀ ਵਿਚ ਪਹੁੰਚ ਕੇ ਕਣਕ ਦੀ ਖਰੀਦ ਸ਼ੁਰੂ ਕਰਵਾਈ ਉਨ੍ਹਾ ਕਿਹਾ ਕਿ ਮੈਂ ਪਹਿਲਾਂ ਤਾਂ ਮੁਬਾਰਕਬਾਦ ਦੇਵਾਂਗੀ। ਕਿ ਜੋ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਰ ਕੇ ਦਿੱਕਤ ਆਈ ਸੀ। ਉਹ ਦਾ ਕੁਝ ਟਾਇਮ ਲਈ ਹੱਲ ਹੋ ਗਈ ਹੈ। ਅਸੀਂ ਕਣਕ ਚੁੱਕਣ ਜੋਗੇ ਹੋ ਗਏ ਹਾਂ।
ਮੈਨੂੰ ਪੂਰੀ ਤਸੱਲੀ ਹੈ ਪਿਛਲੇ ਸਾਲ ਜਦੋਂ ਕਣਕ ਦਾ ਸੀਜ਼ਨ ਆਇਆ ਸੀ ਕਿਸੇ ਵੀ ਕਿਸਾਨ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ ਤੇ ਹਰ ਇੱਕ ਕਿਸਾਨ ਦੀ ਫ਼ਸਲ ਚੱਕੀ ਗਈ ਸੀ।