ਪੰਜਾਬ

punjab

ETV Bharat / state

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਈ ਵੋਟ - ਬਾਦਲ ਪਰਿਵਾਰ ਖ਼ਿਲਾਫ਼ ਮੋਰਚਾ

ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ (Former Transport Minister of Punjab) ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਚੱਕ ਬੀੜ ਦੇ ਸਰਕਾਰੀ ਪ੍ਰਾਇਮਰੀ ਸਕੂਲ (Government Primary School of Chak Bir) ਵਿੱਚ ਆਪਣੀ ਵੋਟ ਪਾਈ ਗਈ, ਜਿੱਥੇ ਉਨ੍ਹਾਂ ਦੀ ਪਤਨੀ ਉਨ੍ਹਾਂ ਨਾਲ ਸਨ।

ਰਾਜਾ ਵੜਿੰਗ ਨੇ ਪਾਈ ਵੋਟ
ਰਾਜਾ ਵੜਿੰਗ ਨੇ ਪਾਈ ਵੋਟ

By

Published : Feb 20, 2022, 10:34 AM IST

ਸ੍ਰੀ ਮੁਕਤਸਰ ਸਾਹਿਬ:ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ (Former Transport Minister of Punjab) ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਚੱਕ ਬੀੜ ਦੇ ਸਰਕਾਰੀ ਪ੍ਰਾਇਮਰੀ ਸਕੂਲ (Government Primary School of Chak Bir) ਵਿੱਚ ਆਪਣੀ ਵੋਟ ਪਾਈ ਗਈ, ਜਿੱਥੇ ਉਨ੍ਹਾਂ ਦੀ ਪਤਨੀ ਉਨ੍ਹਾਂ ਨਾਲ ਸਨ। ਇਸ ਮੌਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲਾਈਨ ਵਿੱਚ ਲੱਗੇ ਵੋਟਰਾਂ ਨੂੰ ਅਪੀਲ ਕਰਦੇ ਵੀ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਲਕੇ ਦੇ ਹੋਰ ਵੀ ਪਿੰਡਾਂ ਦਾ ਦੌਰਾਨ ਕਰਨਾ ਹੈ, ਇਸ ਲਈ ਜੇਕਰ ਉਨ੍ਹਾਂ ਦੀ ਆਗਿਆ ਹੋਵੇ ਤਾਂ ਉਹ ਪਹਿਲਾਂ ਵੋਟ ਪਾ ਸਕਣਗੇ।

ਰਾਜਾ ਵੜਿੰਗ ਨੇ ਪਾਈ ਵੋਟ

ਇਸ ਮੌਕੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਾਦਲ ਪਰਿਵਾਰ ‘ਤੇ ਨਿਸ਼ਾਨੇ ਸਾਧੇ, ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਮਿਲ ਕੇ ਚੋਣਾਂ ਲੜਦਾ ਹੈ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਬਾਦਲ ਪਰਿਵਾਰ (Badal family) ਖ਼ਿਲਾਫ਼ ਮੋਰਚਾ ਖੋਲ੍ਹਣ ਦੀ ਵੀ ਅਪੀਲ ਕੀਤਾ ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦੇ ਮੈਂਬਰ ਜਿੱਥੋ-ਜਿੱਥੋਂ ਚੋਣਾਂ ਲੜ ਰਹੇ ਹਨ, ਉੱਥੋਂ-ਉੱਥੋਂ ਲੋਕ ਉਨ੍ਹਾਂ ਦੀ ਜ਼ਮਾਨਤਾਂ ਜਬਤ ਕਰਵਾਉਣ।

ਇਹ ਵੀ ਪੜ੍ਹੋ:ਇਨ੍ਹਾਂ 5 ਹੌਟ ਸੀਟਾਂ 'ਤੇ ਦਿੱਗਜ਼ ਨੇਤਾਵਾਂ ਦਾ ਹੋਵੇਗਾ ਆਪਸ 'ਚ ਟਾਕਰਾ ...

ABOUT THE AUTHOR

...view details