ਪੰਜਾਬ

punjab

ETV Bharat / state

ਸਾਬਕਾ ਸਰਪੰਚ 'ਤੇ ਪਿੰਡ ਵਾਸੀਆਂ ਨੇ ਲਾਏ ਘਪਲਾ ਕਰਨ ਦੇ ਇਲਜ਼ਾਮ

ਪਿੰਡ ਲੰਡੇ ਰੋਡੇ ਵਿੱਚ ਸਾਬਕਾ ਮਹਿਲਾ ਸਰਪੰਚ ਵੱਲੋਂ ਵੱਡਾ ਘਪਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਸਰਪੰਚ 'ਤੇ ਵਿਕਾਸ ਕਾਰਜਾਂ ਦੇ ਨਾਂਅ 'ਤੇ ਸਰਕਾਰੀ ਗ੍ਰਾਂਟਾਂ 'ਚ ਗਬਨ ਕਰਨ ਦਾ ਇਲਜ਼ਾਮ ਹੈ।

ਪਿੰਡ ਲੰਡੇ ਰੋਡੇ
ਪਿੰਡ ਲੰਡੇ ਰੋਡੇ

By

Published : Dec 26, 2019, 3:12 PM IST

ਸ੍ਰੀ ਮੁਕਤਸਰ ਸਾਹਿਬ: ਪਿੰਡ ਲੰਡੇ ਰੋਡੇ ਵਿੱਚ 2013 ਤੋਂ ਲੈ ਕੇ 2018 ਦਰਮਿਆਨ ਮਹਿਲਾ ਸਰਪੰਚ ਵੱਲੋਂ ਗਬਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੀ ਮਹਿਲਾ ਸਰਪੰਚ ਪਰਮਿੰਦਰ ਕੌਰ ਵੱਲੋਂ ਪਿੰਡ ਦੇ ਵਿਕਾਸ ਕੰਮਾਂ ਦੇ ਨਾਂਅ 'ਤੇ ਵੱਡਾ ਗਬਨ ਕੀਤਾ ਗਿਆ ਹੈ।

ਇਸ ਸਾਰੇ ਮਾਮਲੇ ਦੀ ਜਾਂਚ ਕਰਨ ਲਈ ਬੀਡੀਓ ਤੇ ਪੰਚਾਇਤ ਰਾਜ ਵਿਕਾਸ ਵਿਭਾਗ ਦੇ ਐਸਡੀਓ ਪਿੰਡ ਲੰਡੇ ਰੋਡੇ ਵਿਕਾਸ ਕੰਮਾਂ ਵਿੱਚ ਹੋਏ ਗਬਨ ਨੂੰ ਲੈ ਕੇ ਜਾਂਚ ਪੜਤਾਲ ਕਰਨ ਲਈ ਪੁੱਜੇ। ਇਹ ਜਾਂਚ ਪਿੰਡ ਦੇ ਹੀ ਇੱਕ ਨੌਜਵਾਨ ਪਿੰਦਰ ਸਿੰਘ ਵੱਲੋਂ ਆਰਟੀਆਈ ਪਾਈ ਜਾਣ ਤੋਂ ਬਾਅਦ ਸ਼ੁਰੂ ਹੋਈ।

ਪਿੰਡ ਲੰਡੇ ਰੋਡੇ

ਪਿੰਡ ਵਿੱਚ ਹੋਏ ਵਿਕਾਸ ਕਾਰਜਾਂ ਦੀ ਜਾਣਕਾਰੀ ਮੰਗੀ ਗਈ ਸੀ ਪਰ ਸਾਬਕਾ ਮਹਿਲਾ ਸਰਪੰਚ ਪਰਮਿੰਦਰ ਕੌਰ ਵੱਲੋਂ ਪਿੰਡ ਦੀਆਂ ਗਲੀਆਂ ਨਾਲੀਆਂ ਦੇ ਨਾਂਅ ਦੇ ਝੂਠੇ ਬਿੱਲ ਪਾਸ ਕਰਵਾ ਕੇ ਵਿਕਾਸ ਕਾਰਜਾਂ ਲਈ ਆਈ ਨੱਬੇ ਲੱਖ ਰੁਪਏ ਦੇ ਕਰੀਬ ਗ੍ਰਾਂਟ ਦਾ ਵੱਡਾ ਗਬਨ ਕਰਕੇ ਸਰਕਾਰ ਨੂੰ ਚੂਨਾ ਲਗਾਇਆ ਹੈ, ਜਿਸ ਦੀ ਜਾਂਚ ਲਈ ਅੱਜ ਪਿੰਡ ਲੰਡੇ ਰੋਡੇ ਵਿਖੇ ਪੰਚਾਇਤੀ ਵਿਭਾਗ ਦੀ ਇੱਕ ਟੀਮ ਪੁੱਜੀ। ਇਸ ਦੀ ਇਤਲਾਹ ਲਿਖਿਤ ਰੂਪ ਵਿੱਚ ਪਿੰਡ ਦੀ ਸਾਬਕਾ ਮਹਿਲਾ ਸਰਪੰਚ ਨੂੰ ਵੀ ਕੀਤੀ ਗਈ ਸੀ ਅਤੇ ਮੌਕੇ ਉੱਤੇ ਪਿੰਡ ਦੇ ਚੌਕੀਦਾਰ ਨੂੰ ਵੀ ਵਿਭਾਗੀ ਟੀਮ ਵੱਲੋਂ ਸਾਬਕਾ ਸਰਪੰਚ ਦੇ ਘਰ ਭੇਜਿਆ ਗਿਆ ਸੀ ਪਰ ਚੌਕੀਦਾਰ ਵੀ ਬੇਰੰਗ ਹੀ ਵਾਪਸ ਪਰਤਿਆ।

ਅਧਿਕਾਰੀ ਨਰੇਸ਼ ਕੁਮਾਰ ਐੱਸਡੀਓ ਮਲੋਟ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਾਬਕਾ ਮਹਿਲਾ ਸਰਪੰਚ ਨੂੰ ਇਤਲਾਹ ਕਰਾਉਣ ਦੇ ਬਾਵਜੂਦ ਵੀ ਉਹ ਉਨ੍ਹਾਂ ਦੀ ਟੀਮ ਕੋਲ ਹਾਜ਼ਰ ਨਹੀਂ ਹੋਈ। ਪੜਤਾਲ ਵਿੱਚ ਸਰਪੰਚ ਨੂੰ ਹਾਜ਼ਰ ਹੋਣ ਲਈ ਇੱਕ ਹੋਰ ਮੌਕਾ ਦਿੱਤਾ ਜਾਵੇਗਾ ਜੇਕਰ ਉਹ ਫਿਰ ਵੀ ਹਾਜ਼ਰ ਨਹੀਂ ਹੁੰਦੀ ਤਾਂ ਜਾਂਚ ਇੱਕ ਤਰਫ਼ਾ ਕਰਕੇ ਬੰਦ ਕਰ ਦਿੱਤੀ ਜਾਵੇਗੀ।

ਜਦ ਇਸ ਸਾਰੇ ਮਾਮਲੇ ਬਾਰੇ ਸਾਬਕਾ ਮਹਿਲਾ ਸਰਪੰਚ ਦੇ ਪਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਾਰੇ ਹੀ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਪਿੰਡ ਵਿੱਚ ਆਈ ਗਰਾਂਟ ਦਾ ਪੂਰਾ ਹੀ ਇਸਤੇਮਾਲ ਕੀਤਾ ਗਿਆ ਹੈ। ਸਰਕਾਰ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ ਆਈ ਗ੍ਰਾਂਟ ਦਾ ਕਿਤੇ ਵੀ ਦੁਰਵਰਤੋਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਆਈ ਗ੍ਰਾਂਟ ਦੇ ਇਸਤੇਮਾਲ ਕੀਤੇ ਗਏ ਸਾਰੇ ਹੀ ਰਿਕਾਰਡ ਉਨ੍ਹਾਂ ਕੋਲ ਮੌਜੂਦ ਹਨ ਜੋ ਆਰਟੀਆਈ ਪਾਈ ਗਈ ਹੈ ਉਹ ਬਿਲਕੁਲ ਹੀ ਝੂਠੀ ਹੈ।

ABOUT THE AUTHOR

...view details