ਪੰਜਾਬ

punjab

ETV Bharat / state

ਗੋਆ ਵਿਖੇ ਹੋਈਆਂ ਨੈਸ਼ਨਲ ਖੇਡਾਂ 'ਚ ਪਿੰਡ ਸ਼ਾਮਖੇੜਾ ਦੀ ਨਵਜੋਤ ਨੇ ਜਿੱਤਿਆ ਸੋਨ ਤਮਗ਼ਾ

ਗੋਆ ਵਿਖੇ ਹੋਈਆਂ ਨੈਸ਼ਨਲ ਖੇਡਾਂ 'ਚ ਹਲਕਾ ਲੰਮੀ ਦੇ ਪਿੰਡ ਸ਼ਾਮਖੇੜਾ ਦੀ ਕੁੜੀ ਨਵਜੋਤ ਕੌਰ ਨੇ 1500 ਮੀਟਰ ਦੌੜ 'ਚ ਸੋਨ ਤਮਗ਼ਾ ਜਿੱਤਿਆ। ਜਿਸ ਦੇ ਲਈ ਅੱਜ ਪਿੰਡਵਾਸੀਆਂ ਵੱਲੋਂ ਇੱਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਨਮਾਨ ਸਮਾਰੋਹ ਦੌਰਾਨ ਪਿੰਡ ਦੀ ਪੰਚਾਇਤ, ਪਿੰਡ ਵਾਸੀ ਅਤੇ ਸਮਾਜਸੇਵੀ ਸੰਸਥਾ ਤੋਂ ਇਲਾਵਾ ਸਕੂਲ ਸਟਾਫ਼ ਵੀ ਮੌਜੂਦ ਰਿਹਾ।

ਸ਼ਾਮਖੇੜਾ ਦੀ ਨਵਜੋਤ ਨੇ ਜਿੱਤਿਆ ਸੋਨ ਤਮਗ਼ਾ
ਸ਼ਾਮਖੇੜਾ ਦੀ ਨਵਜੋਤ ਨੇ ਜਿੱਤਿਆ ਸੋਨ ਤਮਗ਼ਾ

By

Published : Dec 7, 2019, 8:46 AM IST

ਸ੍ਰੀ ਮੁਕਤਸਰ ਸਾਹਿਬ : ਗੋਆ ਵਿੱਚ ਹੋਈਆਂ ਨੈਸ਼ਨਲ ਖੇਡਾਂ ਵਿੱਚ ਹਲਕਾ ਲੰਮੀ ਦੇ ਪਿੰਡ ਸ਼ਾਮਖੇੜਾ ਦੀ ਨਵਜੋਤ ਕੌਰ ਨੇ 1500 ਮੀਟਰ ਦੌੜ ਵਿੱਚ ਸੋਨ ਤਮਗ਼ਾ ਹਾਸਲ ਕੀਤਾ। ਪਿੰਡ ਵਾਸੀਆਂ ਵੱਲੋਂ ਨਵਜੋਤ ਅਤੇ ਹੋਰਨਾਂ ਖਿਡਾਰੀਆਂ ਲਈ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਨਮਾਨ ਸਮਾਰੋਹ ਦੌਰਾਨ ਪਿੰਡ ਦੀ ਪੰਚਾਇਤ, ਪਿੰਡ ਵਾਸੀ ਅਤੇ ਸਮਾਜ-ਸੇਵੀ ਸੰਸਥਾ ,ਸਕੂਲ ਸਟਾਫ਼ ਵਲੋਂ ਖਿਡਾਰੀਆਂ ਨੂੰ ਸਨਮਾਨਤ ਕੀਤਾ ਗਿਆ ।

ਆਲ ਇੰਡਿਆ ਸਪੋਟਰਸ ਆਫ ਫੈਡਰੇਸ਼ਨ ਵੱਲੋਂ ਗੋਆ ਵਿੱਚ ਨੈਸ਼ਨਲ ਗੇਮਾਂ ਕਰਵਾਈਆਂ ਗਈਆਂ ਜਿਸ ਵਿੱਚ ਹਲਕਾ ਲੰਮੀ ਦੇ ਪਿੰਡ ਸ਼ਾਮਖੇੜਾ ਦੀ ਰਹਿਣ ਵਾਲੀ ਨਵਜੋਤ ਕੌਰ ਨੇ 1500 ਮੀਟਰ ਦੌੜ ਵਿੱਚ ਸੋਨ ਤਮਗ਼ਾ ਪ੍ਰਾਪਤ ਕੀਤਾ।

ਸ਼ਾਮਖੇੜਾ ਦੀ ਨਵਜੋਤ ਨੇ ਜਿੱਤਿਆ ਸੋਨ ਤਮਗ਼ਾ

ਸ਼ਾਮ ਖੇੜਾ ਦੀ ਵਸਨੀਕ ਜੇਤੂ ਖਿਡਾਰਨ ਨਵਜੋਤ ਕੌਰ ਨੇ ਆਖਿਆ ਉਹ ਓਲੰਪਿਕ ਖੇਡਾਂ 'ਚ ਹਿੱਸਾ ਲੈਣਾ ਚਾਹੁੰਦੀ ਹੈ। ਇਸ ਦੇ ਲਈ ਉਹ ਕੋਚਾਂ ਮੁਤਾਬਕ ਦਿੱਤੀ ਜਾ ਰਹੀ ਸਿਖਲਾਈ ਅਤੇ ਹੋਰ ਮਿਹਨਤ ਕਰਕੇ ਪਿੰਡ ਅਤੇ ਪੰਜਾਬ ਦਾ ਰੌਸ਼ਨ ਕਰਨਾ ਚਾਹੁੰਦੀ ਹੈ।

ਹੋਰ ਪੜ੍ਹੋ: ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਊਂਦੈ ਪਿੰਡ ਬਿਲਾਸਪੁਰ ਦਾ ਸਰਕਾਰੀ ਪ੍ਰਾਇਮਰੀ ਸਕੂਲ

ਨਵਜੋਤ ਕੌਰ ਵੱਲੋਂ ਸੋਨ ਤਮਗ਼ਾ ਪ੍ਰਾਪਤ ਕੀਤੇ ਜਾਣ ਉੱਤੇ ਪਿੰਡ ਦੇ ਸਰਪੰਚ ਨੇ ਖੁਸ਼ੀ ਪ੍ਰਗਟ ਕਰਦੇ ਕਿਹਾ ਕਿ ਇਹ ਸਾਡੇ ਖੁਸ਼ੀ ਅਤੇ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਨਵਜੋਤ ਨੇ ਪਿੰਡ ਦੇ ਨਾਲ-ਨਾਲ ਹਲਕੇ ਅਤੇ ਸੂਬੇ, ਮਾਤਾ-ਪਿਤਾ ਸਣੇ ਸਭ ਦਾ ਮਾਣ ਵਧਾਇਆ ਹੈ। ਉਨ੍ਹਾਂ ਪਿੰਡ ਦੀ ਪੰਚਾਇਤ ਵੱਲੋਂ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਖਿਡਾਰੀਆਂ ਨੂੰ ਹਰ ਸੰਭਵ ਸਹਿਯੋਗ ਦਿੱਤੇ ਜਾਣ ਦਾ ਭਰੋਸਾ ਦਿੱਤਾ।

ABOUT THE AUTHOR

...view details