ਸ੍ਰੀ ਮੁਕਤਸਰ ਸਾਹਿਬ : ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਸ਼ਹਿਰ ਦੇ ਭੁੱਚੋ ਮੰਡੀ ਵਿਖੇ ਸਥਿਤ ਪੁਲਿਸ ਚੌਕੀ ਦੇ ਇੰਚਾਰਜ ਅਤੇ ਉਸ ਦੇ ਸਾਥੀ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਹੈ।
ਵਿਜੀਲੈਂਸ ਵਿਭਾਗ ਨੇ ਐੱਸਆਈ ਤੇ ਉਸ ਦੇ ਸਾਥੀ ਨੂੰ ਰਿਸ਼ਵਤ ਮਾਮਲੇ 'ਚ ਕੀਤਾ ਕਾਬੂ ਇਸ ਵਿਜੀਲੈਂਸ ਵਿਭਾਗ ਦੇ ਡੀਐਸਪੀ ਰਾਜ ਕੁਮਾਰ ਸਾਮਾ ਨੇ ਦੱਸਿਆ ਕਿ ਭ੍ਰਿਸ਼ਟਾਚਾਰ 'ਤੇ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਹਨ, ਪਰ ਅਜੇ ਵੀ ਕਈ ਅਧਿਕਾਰੀ ਰਿਸ਼ਵਤ ਖੋਰੀ ਤੋਂ ਪਿਛੇ ਨਹੀਂ ਹੱਟ ਰਹੇ। ਵਿਜੀਲੈਂਸ ਵਿਭਾਗ ਵੱਲੋਂ ਜ਼ਿਲ੍ਹਾ ਬਠਿੰਡਾ ਦੇ ਭੁੱਚੋ ਮੰਡੀ ਦੀ ਪੁਲਿਸ ਚੌਕੀ ਦੇ ਇੰਚਾਰਜ ਐੱਸਆਈ ਹਰਗੋਬਿੰਦ ਸਿੰਘ ਅਤੇ ਉਸ ਦੇ ਇੱਕ ਪ੍ਰਾਈਵੇਟ ਸਾਥੀ ਰਾਮਜੀ ਲਾਲ ਨੂੰ ਇੱਕ ਵਿਅਕਤੀ ਕੋਲੋਂ ਦੱਸ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼ਿਕਾਇਤ ਕਰਤਾ ਨੇ ਥਾਣਾ ਇੰਚਾਰਜ 'ਤੇ ਉਸ ਦੇ ਜ਼ਬਤ ਕੀਤੇ ਗਏ ਮੋਟਰਸਾਈਕਲ ਨੂੰ ਰਿਲੀਜ਼ ਕਰਨ ਤੇ ਅਦਾਲਤ 'ਤੇ ਸਪੁਰਦਗੀ ਸਬੰਧੀ ਰਿਪੋਰਟ ਪੇਸ਼ ਕੀਤੇ ਜਾਣ ਲਈ 15 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਸੀ। ਬਾਅਦ 'ਚ ਇਹ ਸੌਦਾ 10 ਹਜ਼ਾਰ ਰੁਪਏ 'ਚ ਤੈਅ ਹੋਇਆ। ਜਿਸ ਦੇ ਚੱਲਦੇ ਵਿਜੀਲੈਂਸ ਵਿਭਾਗ ਵੱਲੋਂ ਪੜਤਾਲ ਕਰਕੇ ਉਕਤ ਮੁਲਜ਼ਮ ਸਬ-ਇੰਸਪੈਕਟਰ ਤੇ ਉਸ ਦੇ ਸਾਥੀ ਨੂੰ ਸਰਕਾਰੀ ਗਵਾਹਾਂ ਦੀ ਮੌਜੂਦਗੀ 'ਚ ਰਿਸ਼ਵਤ ਲੈਂਦੇ ਹੋਏ ਰੰਗੀ ਹਾਥੀ ਕਾਬੂ ਕੀਤਾ ਗਿਆ ਹੈ। ਇਸ ਮੌਕੇ ਮੁਲਜ਼ਮਾਂ ਕੋਲੋਂ ਮੌਕੇ 'ਤੇ ਰਿਸ਼ਵਤ 'ਚ ਲਏ ਗਏ 10 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਗਏ।
ਵਿਜੀਲੈਂਸ ਵਿਭਾਗ ਵੱਲੋਂ ਉਕਤ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।