ਪੰਜਾਬ

punjab

ETV Bharat / state

ਜੇਕਰ ਖੇਤੀ ਕਾਨੂੰਨ ਰੱਦ ਹੁੰਦੇ ਹਨ ਤਾਂ ਡਿੱਗ ਸਕਦੀ ਹੈ ਕੇਂਦਰ ਸਰਕਾਰ: ਰੁਲਦੂ ਸਿੰਘ

ਗਿੱਦੜਬਾਹਾ ਵਿਖੇ ਪਹੁੰਚੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਸੰਬੋਧਨ ਕਰਦਿਆ ਕਿਹਾ ਕਿ ਕਿਸਾਨ ਅੰਦੋਲਨ ਅਜੇ ਹੋਰ ਲੰਬਾ ਚਲੇਗਾ। ਉਹਨਾਂ ਨੇ ਇਸ ਮੌਕੇ ਕਿਸਾਨਾਂ ਨੂੰ ਇਕਜੁੱਟ ਹੋ ਕੇ ਸੰਘਰਸ਼ ’ਚ ਸਾਥ ਦੇਣ ਦੀ ਅਪੀਲ ਕੀਤੀ।

ਤਸਵੀਰ
ਤਸਵੀਰ

By

Published : Mar 1, 2021, 7:58 PM IST

ਸ੍ਰੀ ਮੁਕਤਸਰ ਸਾਹਿਬ: ਗਿੱਦੜਬਾਹਾ ਵਿਖੇ ਪਹੁੰਚੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਸੰਬੋਧਨ ਕਰਦਿਆ ਕਿਹਾ ਕਿ ਕਿਸਾਨ ਅੰਦੋਲਨ ਅਜੇ ਹੋਰ ਲੰਬਾ ਚਲੇਗਾ। ਉਹਨਾਂ ਨੇ ਇਸ ਮੌਕੇ ਕਿਸਾਨਾਂ ਨੂੰ ਇਕਜੁੱਟ ਹੋ ਕੇ ਸੰਘਰਸ਼ ’ਚ ਸਾਥ ਦੇਣ ਦੀ ਅਪੀਲ ਕੀਤੀ।

ਖੇਤੀ ਕਾਨੂੰਨਾਂ ’ਤੇ ਬੋਲੇ ਰੁਲਦੂ ਸਿੰਘ

ਉਨ੍ਹਾਂ ਕਿਹਾ ਕਿ ਹੁਣ ਦੋ ਜਿੰਮੇਵਾਰੀਆਂ ਹਨ ਹਾੜੀ ਦੀ ਫਸਲ ਵੀ ਸੰਭਾਲਣੀ ਹੈ ਅਤੇ ਸੰਘਰਸ਼ ’ਚ ਵੀ ਯੋਗਦਾਨ ਪਾਉਣਾ ਹੈ, ਜਿਸ ਲਈ ਕਿਸਾਨ ਪੂਰੀ ਤਰ੍ਹਾ ਤਿਆਰ ਹਨ । ਰਾਕੇਸ਼ ਟਿਕੈਤ ਦੇ ਬਿਆਨਾਂ ਸਬੰਧੀ ਰੁਲਦੂ ਸਿੰਘ ਨੇ ਕਿਹਾ ਕਿ ਜੇਕਰ ਟਰੈਕਟਰਾਂ ਰਾਹੀ ਸੰਸਦ ਘੇਰਨ ਜਾ ਹੋਰ ਫੈਸਲੇ ਸੰਯੁਕਤ ਮੋਰਚੇ ਵਲੋਂ ਲਏ ਜਾਂਦੇ ਹਨ ਤਾਂ ਸਾਰੀਆਂ ਜਥੇਬੰਦੀਆ ਉਸ ’ਤੇ ਪਹਿਰਾ ਦੇਣਗੀਆਂ।

ਬੀਤੇ ਦਿਨੀ ਮਹਿਰਾਜ ਵਿਚ ਲੱਖਾ ਸਿਧਾਣਾ ਦੇ ਹੱਕ ’ਚ ਹੋਏ ਇਕੱਠ ਸਬੰਧੀ ਬੋਲਦਿਆਂ ਰੁਲਦੂ ਸਿੰਘ ਨੇ ਕਿਹਾ ਕਿ ਇਹ ਉਹਨਾਂ ਦੀ ਨਿੱਜੀ ਰਾਏ ਹੈ ਕਿ ਹੁਣ ਜੋ ਵੀ ਇਕੱਠ ਹੋ ਰਹੇ ਹਨ ਉਹ ਕਿਸਾਨੀ ਸੰਘਰਸ਼ ਦੀ ਹਮਾਇਤ ’ਚ ਹੀ ਹੋ ਰਹੇ ਹਨ।

ABOUT THE AUTHOR

...view details