ਸ੍ਰੀ ਮੁਕਤਸਰ ਸਾਹਿਬ: ਗਿੱਦੜਬਾਹਾ ਦੀ ਧਰਤੀ ਨੇ ਜਿੱਥੇ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਫ਼ਨਕਾਰ ਦਿੱਤੇ ਹਨ ਜਿਨ੍ਹਾਂ ਦੇ ਨਾਮ ਹਨ ਜਿਵੇਂ ਗੁਰਦਾਸ ਮਾਨ, ਹਾਕਮ ਸੂਫੀ, ਮੇਲ ਮਿੱਤਰ, ਜਾਨੀ ਦੀਪਕ ਢਿੱਲੋਂ ,ਅਸ਼ੋਕ ਮਸਤੀ, ਨਰੇਸ਼ ਕਥੂਰੀਆ, ਪਾਲੀ ਗਿੱਦੜਬਾਹਾ ਮੁਕੇਸ਼ ਗਿੱਦੜਬਾਹਾ ਅਤੇ ਹੋਰ ਵੀ ਬਹੁਤ ਸਾਰੇ ਨਾਮ ਹਨ ਪਰ ਹੁਣ ਇਨ੍ਹਾਂ ਨਾਮਾਂ ਵਿਚ ਇਕ ਹੋਰ ਨਾਮ ਜੁੜਨ ਜਾ ਰਿਹਾ ਹੈ ਜਿਸ ਦਾ ਨਾਮ ਹੈ ਸੋਨੂੰ ਗਿੱਲ।
ਗੀਤਕਾਰਾਂ ਦੀ ਗੱਲ ਕਰੀਏ ਤਾਂ ਤੁਸੀਂ ਅਕਸਰ ਹੀ ਬਹੁਤ ਸਾਰੇ ਗੀਤਕਾਰਾਂ ਨੂੰ ਸੁਣਦੇ ਹੋਵੋਗੇ ਪਰ ਅੱਜ ਅਸੀਂ ਜਿਸ ਸ਼ਖ਼ਸ ਸੋਨੂੰ ਗਿੱਲ ਦੀ ਗੱਲ ਕਰਨ ਜਾ ਰਹੇ ਹਾਂ ਉਹ ਇਕ ਵੱਖਰੇ ਹੀ ਅੰਦਾਜ਼ ਦੀ ਗੀਤਕਾਰੀ ਕਰਦਾ ਹੈ ਜਦੋਂ ਤੁਸੀਂ ਉਸ ਨੂੰ ਕੋਈ ਵੀ ਗੀਤ ਗਾਉਣ ਲਈ ਕਹੋਂਗੇ ਤਾਂ ਉਹ ਵਿਸਲਿੰਗ ਰਾਹੀਂ ਉਸ ਗੀਤ ਨੂੰ ਇੰਨੇ ਵੱਖਰੇ ਅੰਦਾਜ਼ ਵਿਚ ਪੇਸ਼ ਕਰਦਾ ਹੈ ਕਿ ਸੁਣਨ ਵਾਲਾ ਕੀਲਿਆ ਜਾਂਦਾ ਹੈ। ਕੋਈ ਚੰਗਾ ਪਲੇਟਫਾਰਮ ਨਾ ਮਿਲਣ ਕਾਰਨ ਇਹ ਫਨਕਾਰ ਹੁਣ ਤੱਕ ਦੁਨੀਆਂ ਦੀਆ ਨਜ਼ਰਾਂ ਤੋਂ ਲੁਕਿਆ ਹੋਇਆ ਸੀ ਜਿਸ ਨੂੰ ਸਾਡੀ ਟੀਮ ਨੇ ਕੈਮਰੇ ਅੱਗੇ ਲਿਆਂਦਾ ਤੇ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਹੈ।
ਅੱਜ ਤੁਹਾਨੂੰ ਸੁਣਾਉਂਦੀ ਹਾਂ ਉਨ੍ਹਾਂ ਨਾਲ ਕੀਤੀ ਵਿਸ਼ੇਸ਼ ਗੱਲਬਾਤ। ਇਹ ਈਟੀਵੀ ਭਾਰਤ ਦੀ ਟੀਮ ਨਾਲ ਗੱਲ ਕਰਦੇ ਸੋਨੂੰ ਗਿੱਲ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਵਿਸਲਿੰਗ ਕਰਨ ਦਾ ਸ਼ੌਂਕ ਸੀ। ਉਨ੍ਹਾਂ ਦੱਸਿਆ ਕਿ ਉਹ ਬਚਪਨ ਵਿੱਚ ਹੀ ਟੀਵੀ ਨੂੰ ਦੇਖਦੇ ਹੋਏ ਗਾਣੇ ਸੁਣਦੇ ਸੁਣਦੇ ਤੇ ਉਨ੍ਹਾਂ ਦੀ ਵਿਸਲਿੰਗ ਕਰਨ ਲੱਗ ਜਾਂਦੇ ਸਨ।