ਨਨਕਾਣਾ ਸਾਹਿਬ ਦਾ ਇਹ ਮਾਡਲ ਵਿਸ਼ਵ 'ਚ ਸਭ ਤੋਂ ਵੱਡ ਆਕਾਰੀ - nankana sahib
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਦੇ ਸਬੰਧ ਵਿੱਚ ਸ੍ਰੀ ਮੁਕਤਸਰ ਸਾਹਿਬ ਤੋਂ ਸੁਲਤਾਨਪੁਰ ਲੋਧੀ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਵਿੱਚ ਨਨਕਾਣਾ ਸਾਹਿਬ ਦਾ ਮਾਡਲ ਖਿੱਚ ਦਾ ਕੇਂਦਰ ਰਿਹਾ।
ਵਿਸ਼ਵ 'ਚ ਇਸ ਤੋਂ ਵੱਡਾ ਮਾਡਲ ਕੋਈ ਨਹੀਂ -ਇਕਬਾਲ ਸਿੰਘ
ਸ੍ਰੀ ਮੁਕਤਸਰ ਸਾਹਿਬ: 550 ਸਾਲਾਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸ੍ਰੀ ਮੁਕਤਸਰ ਸਾਹਿਬ ਤੋਂ ਸੁਲਤਾਨਪੁਰ ਲੋਧੀ ਲਈ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਖਿੱਚ ਦਾ ਕੇਂਦਰ ਬਣੇ ਰਹੇ ਹਰਿਮੰਦਰ ਸਾਹਿਬ ਤੇ ਸ੍ਰੀ ਨਨਕਾਣਾ ਸਾਹਿਬ ਦੇ ਮਾਡਲ, ਜੋ ਕਾਰੀਗਰ ਇਕਬਾਲ ਸਿੰਘ ਨੇ ਕਈ ਮਹੀਨਿਆਂ ਦੀ ਸਖ਼ਤ ਮਿਹਨਤ ਦੇ ਨਾਲ ਤਿਆਰ ਕੀਤੇ ਹਨ।
ਦੱਸਣਯੋਗ ਹੈ ਕਿ ਕਾਰੀਗਰ ਇਕਬਾਲ ਸਿੰਘ ਮੁਤਾਬਿਕ ਨਨਕਾਨਾ ਸਾਹਿਬ ਦਾ ਮਾਡਲ 13 ਫੁੱਟ ਉੱਚਾ ਅਤੇ 30 ਫੁੱਟ ਚੌੜਾ ਹੈ ਅਤੇ ਵਿਸ਼ਵ ਵਿੱਚ ਇਸ ਤੋਂ ਪਹਿਲਾ ਇੰਨਾਂ ਵੱਡਾ ਮਾਡਲ ਨਹੀਂ ਬਣਿਆ ਹੈ।