ਸ੍ਰੀ ਮੁਕਤਸਰ ਸਾਹਿਬ: ਸੂਬੇ ਭਰ ’ਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਦੀ ਚਿੰਤਾ ਨੂੰ ਵਧਾ ਦਿੱਤਾ ਹੈ। ਇਸੇ ਤਰ੍ਹਾਂ ਦਾ ਮਾਮਲਾ ਗਿੱਦੜਬਾਹਾ ਤੋਂ ਸਾਹਮਣੇ ਆਇਆ ਹੈ ਜਿੱਥੇ ਭਾਰੂ ਚੌਂਕ ਨੇੜੇ ਸਥਿਤ ਪੂਰਨ ਸਿੰਘ ਭਾਰਤ ਗੈਸ ਏਜੰਸੀ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ। ਮਿਲੀ ਜਾਣਕਾਰੀ ਮੁਤਾਬਿਕ ਚੋਰਾਂ ਨੇ ਗੈਸ ਏਜੰਸੀ ਦੇ ਤਾਲੇ ਤੋੜ ਕੇ ਉਸ ਚ ਰੱਖੀ ਨਕਦੀ, ਲੈੱਪਟਾਪ ਅਤੇ ਇਨਵਰਟਰ ਬੈਟਰੀ ਆਦਿ ਚੋਰੀ ਕਰਕੇ ਲੈ ਗਏ।
ਗਿੱਦੜਬਾਹਾ ’ਚ ਚੋਰਾਂ ਨੇ ਗੈਸ ਏਜੰਸੀ ਨੂੰ ਬਣਾਇਆ ਨਿਸ਼ਾਨਾ - ਚੋਰੀ ਦੀਆਂ ਵਾਰਦਾਤਾਂ
ਭਾਰਤ ਗੈਸ ਏਜੰਸੀ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ। ਮਿਲੀ ਜਾਣਕਾਰੀ ਮੁਤਾਬਿਕ ਚੋਰਾਂ ਨੇ ਗੈਸ ਏਜੰਸੀ ਦੇ ਤਾਲੇ ਤੋੜ ਕੇ ਉਸ ਚ ਰੱਖੀ ਨਕਦੀ, ਲੈੱਪਟਾਪ ਅਤੇ ਇਨਵਰਟਰ ਬੈਟਰੀ ਆਦਿ ਚੋਰੀ ਕਰਕੇ ਲੈ ਗਏ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੂਰਨ ਸਿੰਘ ਭਾਰਤ ਗੈਸ ਏਜੰਸੀ ਦੇ ਮੈਨੇਜਰ ਗੁਰਪ੍ਰੀਤ ਸਿੰਘ ਗੋਪੀ ਨੇ ਦੱਸਿਆ ਉਹ ਬੀਤੀ ਸ਼ਾਮ ਰੋਜ਼ਾਨਾ ਦੀ ਤਰ੍ਹਾਂ ਏਜੰਸੀ ਬੰਦ ਕਰਕੇ ਘਰ ਚਲੇ ਗਏ ਅਤੇ ਜਦੋਂ ਉਹ ਸਵੇਰੇ ਏਜੰਸੀ ’ਤੇ ਆਏ ਤਾਂ ਏਜੰਸੀ ਦੇ ਸ਼ਟਰ ਦੇ ਦੋਨੋ ਤਾਲੇ ਟੁੱਟੇ ਹੋਏ ਸੀ। ਚੋਰਾਂ ਨੇ ਏਜੰਸੀ ਵਿਚੋਂ 35 ਹਜ਼ਾਰ ਰੁਪਏ ਦੀ ਨਕਦੀ, ਇੱਕ ਲੈੱਪਟਾਪ ਅਤੇ ਡਬਲ ਬੈਟਰਾਂ ਤੇ ਇਨਵਰਟਰ ਚੋਰੀ ਕਰਕੇ ਲੈ ਗਏ । ਉਨ੍ਹਾਂ ਦੱਸਿਆ ਕਿ ਚੋਰੀ ਸਬੰਧੀ ਸੂਚਨਾ ਥਾਣਾ ਗਿੱਦੜਬਾਹਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਨਾਲ ਹੀ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਕਾਬੂ ਕੀਤਾ ਜਾਵੇ।
ਇਹ ਵੀ ਪੜੋ: ਦਿਨ ਦਿਹਾੜੇ ਲੁਟੇਰੇ ਪੈਟਰੋਲ ਪੰਪ ਤੋਂ ਨਕਦੀ ਤੇ ਫੋਨ ਲੈ ਹੋਏ ਫਰਾਰ