ਸ੍ਰੀ ਮੁਕਤਸਰ ਸਾਹਿਬ:ਜ਼ਿਲ੍ਹੇਦੇ ਗੁਰੂ ਅੰਗਦ ਦੇਵ ਨਗਰ ’ਚ ਦਿਨ-ਦਿਹਾੜੇ 2 ਮੋਟਰਸਾਈਕਲ ਸਵਾਰਾਂ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਜਾਣਕਾਰੀ ਅਨੁਸਾਰ ਪੰਕਜ ਗੁਪਤਾ ਜੋ ਕਿ ਹਾਰਡਵੇਅਰ ਦਾ ਕੰਮ ਕਰਦਾ ਹੈ ਨੇ ਦੱਸਿਆ ਕਿ ਜਦ ਬਾਅਦ ਦੁਪਹਿਰ ਉਹ ਆਪਣੀ ਕਾਰ ’ਤੇ ਆਪਣੇ ਘਰ ਗੁਰੂ ਅੰਗਦ ਦੇਵ ਨਗਰ ਗਲੀ ਨੰਬਰ 9 ਵਿਖੇ ਪਹੁੰਚਿਆ ਤਾਂ ਘਰ ਦੇ ਬਾਹਰ ਕਾਰ ਖੜ੍ਹੀ ਕਰਕੇ ਉਸ ਨੇ ਘਰ ਦੇ ਗੇਟ ’ਚ ਘੰਟੀ ਵਜਾਈ ਤਾਂ ਉਸ ਦੀ ਕਾਰ ਦੇ ਪਿਛੇ ਹੀ ਇੱਕ ਮੋਟਰਸਾਈਕਲ ’ਤੇ ਸਵਾਰ ਹੋ ਆ ਰਹੇ 2 ਵਿਅਕਤੀਆਂ ’ਚੋਂ ਇੱਕ ਮੋਟਰਸਾਈਕਲ ਸਵਾਰ ਹੇਠਾਂ ਉਤਰਿਆ ਅਤੇ ਉਸ ਦੇ ਹੱਥ ਵਿਚਲਾ ਬੈਗ ਖੋਹ ਕੇ ਲੈ ਗਏ।
ਇਹ ਵੀ ਪੜੋ: ਲਾਹਣਤੀ ਪੁੱਤ ਨੇ ਜ਼ਾਇਦਾਦ ਖਾਤਰ ਪਿਓ ਨੂੰ ਘਰੋ ਮਾਰੇ ਧੱਕੇ, ਦੇਖੋ ਵੀਡੀਓ