ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਚ ਕਾਫੀ ਸਮੇਂ ਤੋਂ ਬੰਦ ਪਿਆ ਆਕਸੀਜਨ ਪਲਾਂਠ ਮੁੜ ਸ਼ੁਰੂ ਹੋ ਗਿਆ ਹੈ। ਦੱਸ ਦਈਏ ਕਿ ਜਿਲ੍ਹੇ ਪ੍ਰਸ਼ਾਸਨ ਦੇ ਯਤਨਾਂ ਨਾਲ ਬੰਦ ਪਿਆ ਆਕਸੀਜਨ ਪਲਾਂਟ ਨੂੰ ਮੁੜ ਚਾਲੂ ਕਰਵਾਇਆ ਗਿਆ ਹੈ। ਇਸ ਸਬੰਧ ’ਚ ਐਮ ਕੇ ਅਰਵਿੰਦ ਕੁਮਾਰ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਰੀਨ ਗੈਸ ਪ੍ਰਾਈਵੇਟ ਲਿਮਟਿਡ ਪਿੰਡ ਲੁਬਨਿਆਵਾਲੀ ਪਲਾਂਟ ਦਸੰਬਰ 2012 ਤੋਂ ਬੰਦ ਸੀ ਅਤੇ ਇਹ ਪਲਾਂਟ ਡਾ. ਅਜੈ ਸੇਤੀਆ ਐਮ.ਡੀ ਪੇਪਰ ਮਿੱਲ ਦੇ ਸਹਿਯੋਗ ਨਾਲ ਇਹ ਪਲਾਂਟ ਦੀ ਮੁਰੰਮਤ ਕਰਨ ਉਪਰੰਤ ਮੁੜ ਚਾਲੂ ਕੀਤਾ ਗਿਆ ਹੈ। ਇਸ ਪਲਾਂਟ ਨੂੰ ਕਾਰਜਸ਼ੀਲ ਬਣਾਉਣ ਲਈ ਸੇਤੀਆ ਪੇਪਰ ਮਿੱਲ ਦੀ ਇੱਕ ਤਕਨੀਕੀ ਟੀਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਪਿਛਲੇ 7 ਦਿਨਾਂ ਤੋਂ 24 ਘੰਟੇ ਕੰਮ ਕੀਤਾ। ਇਹ ਪਲਾਂਟ ਪ੍ਰਤੀ ਦਿਨ ਲਗਭਗ 300 ਆਕਸੀਜਨ ਸਿਲੰਡਰ ਤਿਆਰ ਕਰ ਸਕਦਾ ਹੈ। ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਇੱਕ ਕਮੇਟੀ ਬਣਾਈ ਗਈ ਹੈ ਜੋ ਪਲਾਂਟ ਦੇ ਉਤਪਾਦਨ ਅਤੇ ਵੰਡ ਦੀ ਨਿਗਰਾਨੀ ਕਰੇਗੀ।
2012 ਤੋਂ ਬੰਦ ਪਿਆ ਆਕਸੀਜਨ ਪਲਾਂਟ ਮੁੜ ਹੋਇਆ ਸ਼ੁਰੂ - ਪਲਾਂਟ ਬੰਦ ਪਿਆ ਸੀ
ਸਾਲ 2012 ਤੋਂ ਪਿੰਡ ਲੁਬਨਿਆਵਾਲੀ ਵਿਖੇ ਗਰੀਨ ਗੈਸ ਪ੍ਰਾਈਵੇਟ ਲਿਮਟਿਡ ਪਲਾਂਟ ਬੰਦ ਪਿਆ ਸੀ ਜਿਸਨੂੰ ਮੁੜ ਤੋਂ ਚਾਲੂ ਕਰਵਾ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਪਲਾਂਟ ਪ੍ਰਤੀ ਦਿਨ ਲਗਭਗ 300 ਆਕਸੀਜਨ ਸਿਲੰਡਰ ਤਿਆਰ ਕਰ ਸਕਦਾ ਹੈ।
2012 ਤੋਂ ਬੰਦ ਪਿਆ ਆਕਸੀਜਨ ਪਲਾਂਟ ਮੁੜ ਹੋਇਆ ਸ਼ੁਰੂ
ਨਾਲ ਹੀ ਡੀਸੀ ਐਮ ਕੇ ਅਰਵਿੰਦ ਕੁਮਾਰ ਨੇ ਇਹ ਵੀ ਦੱਸਿਆ ਕਿ ਦੇਸ਼ ਦੇ ਵਿੱਚ ਆਕਸੀਜਨ ਦੀ ਘਾਟ ਚੱਲ ਰਹੀ ਹੈ ਇਸ ਸਮੇਂ ਦੇਸ਼ ਕੋਰੋਨਾ ਵੀ ਬੀਮਾਰੀ ਦੇ ਨਾਲ ਜੂਝ ਰਿਹਾ ਹੈ ਜਿਸਨੂੰ ਦੇਖਦੇ ਹੋਏ ਆਕਸੀਜਨ ਪਲਾਂਟ ਨੂੰ ਮੁੜ ਸ਼ੁਰੂ ਕੀਤਾ ਗਿਆ ਹੈ। ਇਸ ਵਿਚ ਪ੍ਰਤੀ ਦਿਨ 300 ਆਕਸੀਜਨ ਗੈਸ ਦੇ ਸਿਲੰਡਰ ਤਿਆਰ ਕੀਤੇ ਜਾਣਗੇ ਜੋ ਜਿਸ ਵੀ ਹਸਪਤਾਲ ਵਿੱਚ ਆਕਸੀਜਨ ਦੀ ਕਮੀ ਮਹਿਸੂਸ ਹੋਵੇਗੀ ਉੱਥੇ ਭੇਜੇ ਜਾਣਗੇ।
ਇਹ ਵੀ ਪੜੋ: ਆਕਸੀਜਨ ਆਲਟਮੈਂਟ ਪਾਲਿਸੀ 'ਤੇ ਹਾਈਕਰੋਟ ਨੇ ਕੇਂਦਰ ਸਰਕਾਰ ਨੂੰ ਲਗਾਈ ਫਟਕਾਰ