ਸ੍ਰੀ ਮੁਕਤਸਰ ਸਾਹਿਬ: ਕੋਰੋਨਾ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਆਹ ਸ਼ਾਦੀਆਂ ਤੇ ਮਰਗਤ ਦੇ ਸਮਾਗਮਾਂ ਵਿੱਚ ਵਾਧੂ ਭੀੜ ਇਕੱਠੀ ਕਰਨ 'ਤੇ ਲਾਈ ਰੋਕ ਦੇ ਹੁਕਮਾਂ ਦੀਆਂ ਅਫਸਰਸ਼ਾਹੀ ਤੇ ਸਿਆਸਤਦਾਨਾਂ ਵੱਲੋਂ ਹੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਗ਼ਰੀਬ ਲੋਕਾਂ ਦੇ ਤਾਂ ਚਲਾਨ ਕੱਟੇ ਜਾਂਦੇ ਹਨ ਪਰ ਪਹੁੰਚ ਵਾਲੇ ਲੋਕਾਂ ਲਈ ਸਭ ਕੁਝ ਚਲਦਾ ਹੈ। ਅਜਿਹਾ ਹੀ ਦੇਖਣ ਨੂੰ ਮਿਲਿਆ ਸ੍ਰੀ ਮੁਕਤਸਰ ਦੀ ਦਾਣਾ ਮੰਡੀ ਵਿੱਚ। ਜਿਥੇ ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਦਾ ਭੋਗ ਰੱਖਿਆ ਹੋਇਆ ਸੀ।
ਸਾਬਕਾ ਵਿਧਾਇਕ ਮਰਾੜ ਦੇ ਭੋਗ ਸਮਾਗਮ 'ਚ ਕੋਰੋਨਾ ਹਦਾਇਤਾਂ ਦੀਆਂ ਉਡੀਆਂ ਧੱਜੀਆਂ
ਕੋਰੋਨਾ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਆਹ ਸ਼ਾਦੀਆਂ ਤੇ ਮਰਗਤ ਦੇ ਸਮਾਗਮਾਂ ਵਿੱਚ ਵਾਧੂ ਭੀੜ ਇਕੱਠੀ ਕਰਨ 'ਤੇ ਲਾਈ ਰੋਕ ਦੇ ਹੁਕਮਾਂ ਦੀਆਂ ਅਫਸਰਸ਼ਾਹੀ ਤੇ ਸਿਆਸਤਦਾਨਾਂ ਵੱਲੋਂ ਹੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਭੋਗ 'ਤੇ ਅੰਤਿਮ ਅਰਦਾਸ ਮੌਕੇ ਜਿੱਥੇ ਹਜ਼ਾਰਾਂ ਦੀ ਤਦਾਦ ਵਿੱਚ ਸਿਆਸੀ, ਸਮਾਜਿਕ ਤੇ ਅਫ਼ਸਰਸ਼ਾਹੀ ਦੇ ਲੋਕ ਪਹੁੰਚੇ। ਇਸ ਮੌਕੇ ਨਾ ਤਾਂ ਮਾਸਕ ਹੀ ਪਹਿਨੇ ਹੋਏ ਸਨ ਤੇ ਨਾ ਹੀ ਲੋਕਾਂ ਵੱਲੋਂ ਡਿਸਟੈਂਸ ਦਾ ਧਿਆਨ ਰੱਖਿਆ ਜਾ ਰਿਹਾ ਸੀ। ਜੇਕਰ ਇਹ ਕਿਸੇ ਗ਼ਰੀਬ ਪਰਿਵਾਰ ਦਾ ਪ੍ਰੋਗਰਾਮ ਹੁੰਦਾ ਤਾਂ ਪੰਜਾਬ ਪੁਲਿਸ ਨੇ ਕਈ ਧਰਾਵਾਂ ਤਹਿਤ ਜੁਰਮਾਨੇ ਤੇ ਮਾਮਲੇ ਦਰਜ ਕਰ ਦੇਣੇ ਸਨ।
ਸਾਬਕਾ ਵਿਧਾਇਕ ਦੇ ਭੋਗ 'ਤੇ ਕਈ ਅਕਾਲੀ ਤੇ ਕਾਂਗਰਸੀ ਵਿਧਾਇਕ ਵੀ ਪਹੁੰਚੇ। ਇਸ ਇਕੱਠ ਬਾਰੇ ਡੀਐੱਸਪੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦਬੀ ਆਵਾਜ਼ ਵਿੱਚ ਕਿਹਾ ਕਿ ਮੈਂ ਦੇਖਦਾ, ਹਾਲਾਂਕਿ ਖੁਦ ਡੀਐੱਸਪੀ ਚੀਮਾ ਭੋਗ ਸਮਾਗਮ ਵਿੱਚ ਪਹੁੰਚੇ ਹੋਏ ਸਨ।