ਪੰਜਾਬ

punjab

ETV Bharat / state

ਸਮਾਜ ਸੇਵੀ ਸੰਸਥਾ ਨੂੰ ਜ਼ਖ਼ਮੀ ਹਾਲਤ ‘ਚ ਮਿਲਿਆ ਲਾਵਾਰਿਸ਼ ਬਜ਼ੁਰਗ - ਸਮਾਜ ਸੇਵੀ ਸੰਸਥਾ

ਲੋਕ ਭਲਾਈ ਲਈ ਜਾਣੀ ਜਾਂਦੀ ਮਾਨਵਤਾ ਫਾਊਂਡੇਸ਼ਨ ਸੰਸਥਾ ਨੂੰ ਇੱਕ ਬਹੁਤ ਹੀ ਗੰਭੀਰ ਹਾਲਤ ਦੇ ਵਿੱਚ ਲਾਵਾਰਿਸ਼ ਸ਼ਖਸ ਮਿਲਿਆ ਹੈ ਜਿਸਨੂੰ ਜ਼ਖ਼ਮੀ ਹਾਲਤ ਵਿੱਚ ਇਲਾਜ਼ ਦੇ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।

ਸਮਾਜ ਸੇਵੀ ਸੰਸਥਾ ਨੂੰ ਜ਼ਖ਼ਮੀ ਹਾਲਤ ‘ਚ ਮਿਲਿਆ ਲਾਵਾਰਿਸ਼ ਬਜ਼ੁਰਗ
ਸਮਾਜ ਸੇਵੀ ਸੰਸਥਾ ਨੂੰ ਜ਼ਖ਼ਮੀ ਹਾਲਤ ‘ਚ ਮਿਲਿਆ ਲਾਵਾਰਿਸ਼ ਬਜ਼ੁਰਗ

By

Published : May 19, 2021, 9:58 PM IST

ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਦੀ ਦੀ ਨਾਮਵਰ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਦੀ ਸੇਵਾ ਸੰਭਾਲ ਲਈ ਬਣੀ ਸਮਾਜ ਸੇਵੀ ਸੰਸਥਾ ਮਾਨਵਤਾ ਫਾਊਂਡੇਸ਼ਨ ਰਜਿ: ਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਬਰਕੰਦੀ ਰੋਡ ਉੱਪਰ ਨੇੜੇ ਸ੍ਰੀ ਗੁਰੂ ਨਾਨਕ ਅਯੂਰਵੈਦਿਕ ਕਾਲਜ ਕੋਲ ਪਿਛਲੇ 3-4 ਦਿਨਾਂ ਤੋਂ ਕੋਈ ਜ਼ਖ਼ਮੀ ਵਿਅਕਤੀ ਲਵਾਰਿਸ ਹਾਲਤ ਵਿੱਚ ਪਿਆ ਹੈ।

ਸੰਸਥਾ ਮਾਨਵਤਾ ਫਾਊਂਡੇਸ਼ਨ ਦੀ ਟੀਮ ਨੇ ਤੁਰੰਤ ਪਹੁੰਚ ਕੇ ਉਸ ਵਿਅਕਤੀ ਦੇ ਜ਼ਖ਼ਮਾਂ ਨੂੰ ਸਾਫ ਕੀਤਾ ਤੇ ਵਾਲਾ ਦੀ ਕਟਿੰਗ ਕੀਤੀ ਅਤੇ ਸਾਫ ਕੱਪੜੇ ਪਾਏ ।ਇਸ ਦੌਰਾਨ ਉਨ੍ਹਾਂ 108 ਐਂਬੂਲੈਂਸ ਨੂੰ ਬੁਲਾ ਕੇ ਉਸਨੂੰ ਸਿਵਲ ਹਸਪਤਾਲ, ਸ੍ਰੀ ਮੁਕਤਸਰ ਸਾਹਿਬ ਵਿਖੇ ਦਾਖਿਲ ਕਰਵਾਇਆ।

ਫਿਲਹਾਲ ਬਜ਼ੁਰਗ ਦਾ ਸਿਵਲ ਹਸਪਤਾਲ ਵਿਖੇ ਇਲਾਜ਼ ਚੱਲ ਰਿਹਾ ਹੈ।ਇਸ ਸਬੰਧੀ ਸੰਸਥਾ ਦੇ ਚੇਅਰਮੈਨ ਡਾ. ਨਰੇਸ਼ ਪਰੂਥੀ ਨੇ ਕਿਹਾ ਕਿ ਪਿਛਲੇ ਚਾਰ ਦਿਨਾਂ ਤੋਂ ਇਹ ਬਜ਼ੁਰਗ ਸੜਕ ‘ਤੇ ਜ਼ਖ਼ਮੀ ਹਾਲਤ ਵਿੱਚ ਪਿਆ ਰਿਹਾ ਪਰ ਕਿਸੇ ਨੇ ਵੀ ਇਸਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ ਨਹੀਂ ਕੀਤੀ। ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਹਾਨੂੰ ਕਿਤੇ ਵੀ ਕੋਈ ਲਵਾਰਿਸ,ਬੇਸਹਾਰਾ ਜਾਂ ਜ਼ਖ਼ਮੀਂ ਔਰਤ, ਬੱਚਾ ਜਾਂ ਕੋਈ ਬਜ਼ੁਰਗ ਮਿਲਦਾ ਹੈ ਤਾਂ ਤੁਸੀਂ ਸਿਰਫ ਸੰਸਥਾ ਮਾਨਵਤਾ ਫਾਊਂਡੇਸ਼ਨ ਰਜਿ: ਦੇ ਨੰਬਰ 8427679015 ‘ਤੇ ਸੰਪਰਕ ਕਰਨਾ ਹੈ। ਸਾਡੀ ਟੀਮ ਤੁਰੰਤ ਪਹੁੰਚ ਕੇ ਇਸਨੂੰ ਸੰਭਾਲ ਲਵੇਗੀ।

ਇਹ ਵੀ ਪੜੋ:ਖੇਤੀ ਕਾਨੂੰਨਾਂ ਦੇ ਰੋਸ ਵੱਜੋਂ ਪਿੰਡਾਂ ’ਚ ਸਿਆਸੀ ਲੀਡਰਾਂ ਦੀ ਐਂਟਰੀ ਬੈਨ

ABOUT THE AUTHOR

...view details