ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਮੁਕਤਸਰ ਸਾਹਿਬ ਦਾ ਕੰਟਰੋਲਰੂਮ - ਕੋਵਿਡ-19
ਡਿਪਟੀ ਕਮਿਸ਼ਨਰ ਐਮ.ਕੇ ਅਰਾਵਿੰਦ ਕੁਮਾਰ ਅਤੇ ਸਹਾਇਕ ਕਮਿਸ਼ਨਰ ਅਸ਼ਵਨੀ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਪ੍ਰਬੰਦਕੀ ਕੰਪਲੈਕਸ ਵਿਚ ਚਲਾਏ ਜਾ ਰਹੇ (ਸ੍ਰੀ ਮੁਕਤਸਰ ਸਾਹਿਬ) ਕੋਵਿਡ-19 ਕੰਟਰੋਲ ਰੂਮ ਦੀਆ ਸੇਵਾਵਾਂ ਸਲਾਘਾਯੋਗ ਹਨ।
ਸ੍ਰੀ ਮੁਕਤਸਰ ਸਾਹਿਬ: ਡਿਪਟੀ ਕਮਿਸ਼ਨਰ ਐਮ.ਕੇ ਅਰਾਵਿੰਦ ਕੁਮਾਰ ਅਤੇ ਸਹਾਇਕ ਕਮਿਸ਼ਨਰ ਅਸ਼ਵਨੀ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਪ੍ਰਬੰਦਕੀ ਕੰਪਲੈਕਸ ਵਿਚ ਚਲਾਏ ਜਾ ਰਹੇ (ਸ੍ਰੀ ਮੁਕਤਸਰ ਸਾਹਿਬ) ਕੋਵਿਡ-19 ਕੰਟਰੋਲ ਰੂਮ ਦੀਆ ਸੇਵਾਵਾਂ ਸਲਾਘਾਯੋਗ ਹਨ। ਇਸ ਦੀ ਮਿਸਾਲ ਉਦੋਂ ਮਿਲੀ ਜਦੋਂ ਮਈ 2021 ਨੂੰ ਸ਼ਾਮ 7.53 ਵਜੇ ਰਵੀ ਕੁਮਾਰ ਵਾਸੀ ਗਲੀ ਨੰ-12, ਅਬੋਹਰ ਰੋਡ ਸ੍ਰੀ ਮੁਕਤਸਰ ਸਾਹਿਬ ਨੇ ਆਪਣੇ ਫੋਨ ਤੋ ਕੋਵਿਡ-19 ਕੰਟਰੋਲ ਰੂਮ ਦੇ ਹੈਲਪ ਲਾਈਨ ਨੰਬਰ 77197-09696 ਤੇ ਕਾਲ ਕਰਕੇ ਦੱਸਿਆ ਕਿ ਮੇਰਾ ਬੇਟਾ ਕਬੀਰ ਜਿਸ ਦੀ ਉਮਰ 18 ਸਾਲ ਹੈ, ਜ਼ੋ ਕਿ 17 ਮਈ 2021 ਨੂੰ ਕੋਰੋਨਾ ਪੋਜੀਟਿਵ ਹੋ ਗਿਆ ਸੀ। ਉਸਦੇ ਬੇਟੇ ਕਬੀਰ ਦੀ ਅੱਖ ਵਿਚ ਸੋਜ਼ ਆ ਗਈ ਸੀ ਜਿਸ ਕਾਰਨ ਉਸਨੂੰ ਅਤੇ ਸਾਰੇ ਪਰਿਵਾਰ ਨੂੰ ਬਲੈਕ ਫੰਗਸ ਬੀਮਾਰੀ ਦਾ ਸੱਕ ਹੋਣ ਕਾਰਨ ਚਿੰਤਾ ਹੋ ਗਈ ਹੈ।
ਰਵੀ ਨੇ ਅਪੀਲ ਕੀਤੀ ਕਿ ਸਰਕਾਰੀ ਅੱਖਾਂ ਦੇ ਮਾਹਿਰ ਡਾਕਟਰ ਬਲਜੀਤ ਕੌਰ ਤੋਂ ਆਪਣੇ ਬੇਟੇ ਦੀਆਂ ਅੱਖਾਂ ਦਾ ਚੈਕਅੱਪ ਕਰਵਾਉਣਾ ਚਾਹੁੰਦੇ ਹਾਂ। ਇਸ ਉਪਰੰਤ ਕੰਟਰੋਲ ਰੂਮ ਦੀ ਟੀਮ ਅਤੇ ਸਹਾਇਕ ਨੋਡਲ ਅਫਸਰ ਭਗਵਾਨ ਦਾਸ ਹੈਲਥ ਇੰਸਪੈਕਟਰ ਵਲੋ ਆਪਣੇ ਨਿੱਜੀ ਮੋਬਾਇਲ ਤੋ ਫੋਨ ਕਰਕੇ ਸਾਡਾ ਹਾਲਚਾਲ ਪੁੱਛਿਆ ਅਤੇ ਬੇਟੇ ਦੇ ਅੱਖ ਦੀਆ ਫੋਟੋਆਂ ਆਪਣੇ ਫੋਨ ਤੇ ਮੰਗਵਾ ਕੇ ਖੁਦ ਡਾ.ਬਲਜੀਤ ਕੌਰ ਨਾਲ ਤਾਲਮੇਲ ਕੀਤਾ ਅਤੇ ਲਗਭਗ 45 ਮਿੰਟ ਵਿਚ ਸਾਨੂੰ ਅੱਖਾਂ ਦੀ ਸਥਿਤੀ ਅਤੇ ਦਵਾਈਆ ਤੋਂ ਜਾਣੂ ਕਰਵਾਇਆ 20 ਮਈ 2021ਨੂੰ ਡਾਕਟਰ ਬਲਜੀਤ ਕੌੋਰ ਆਈ ਸਰਜਨ ਨੂੰ ਚੈਕਅੱਪ ਕਰਵਾਉਣ ਲਈ ਸਮਾਂ ਲੈ ਕੇ ਦਿੱਤਾ ਗਿਆ।
ਡਾਕਟਰ ਬਲਜੀਤ ਕੌਰ ਨੇ ਕੋਰੋਨਾ ਮਹਾਂਮਾਰੀ ਦੇ ਚੱਲਦਿਆ ਆਪਣੀ ਡਿਊਟੀ ਅਤੇ ਸੇਵਾ ਭਾਵਨਾ ਸਮਝਦੇ ਹੋਏ ਕੋਰੋਨਾ ਪੋਜੀਟਿਵ ਕੇਸ ਕਬੀਰ ਨੂੰ ਐਮਰਜੇਸ਼ੀ ਵਿਚ ਚੈਕ ਕੀਤਾ, ਕੁਝ ਦਵਾਈਆ ਅਤੇ ਹਾਈਪ੍ਰੋਟੀਨ ਖੁਰਾਕ ਖਾਣ ਦੀ ਸਲਾਹ ਦਿੱਤੀ ਤੇ ਪ੍ਰੇਸ਼ਾਨੀ ਤੋਂ ਨਿਜ਼ਾਤ ਦੁਵਾਈ ਹੈ । ਰਵੀ ਕੁਮਾਰ ਅਤੇ ਉਸਦੇ ਪਰਿਵਾਰ ਨੇ ਪੰਜਾਬ ਸਰਕਾਰ, ਜਿਲਾ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਕੰਟਰੋਲ ਰੂਮ ਵਲੋਂ ਦਿੱਤੀਆ ਜਾ ਰਹੀਆ ਸੇਵਾਵਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਹੈ।