ਸ੍ਰੀ ਮੁਕਤਸਰ ਸਾਹਿਬ: ਸੂਬੇ ਚ ਲਗਾਤਾਰ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਜਿਸ ਕਾਰਨ ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਦੇ ਲਈ ਵੱਖ ਵੱਖ ਤਰ੍ਹਾਂ ਦੇ ਉਪਰਾਲੇ ਅਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਇਸੇ ਦੇ ਚੱਲਦੇ ਜ਼ਿਲ੍ਹੇ ’ਚ 20 ਬੈੱਡਾਂ ਵਾਲਾ ਬਾਲ ਕੇਂਦਰ ਬਣਾਇਆ ਗਿਆ ਹੈ। ਜਿਸ ’ਚ ਕੋਰੋਨਾ ਦੀ ਲਪੇਟ ਚ ਆਉਣ ਵਾਲੇ ਮਾਪਿਆਂ ਦੇ ਬੱਚਿਆਂ ਨੂੰ ਰੱਖਿਆ ਜਾਵੇਗਾ। ਇਨ੍ਹਾਂ ਬੱਚਿਆ ਦੀ ਦੇਖਭਾਲ ਬਾਲ ਸੁਰੱਖਿਆ ਦਫਤਰ ਵੱਲੋਂ ਰੱਖਿਆ ਜਾਵੇਗਾ।
ਇਸ ਸਬੰਧ ’ਚ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਡਾ. ਸ਼ਿਵਾਨੀ ਨਾਗਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਕੋਰੋਨਾ ਮਹਾਂਮਾਰੀ ਦੌਰਾਨ ਕਿਸੇ ਬੱਚੇ ਦੇ ਮਾਤਾ-ਪਿਤਾ ਕੋਵਿਡ ਨਾਲ ਪੀੜਤ ਹੋਣ ਤਾਂ ਉਨ੍ਹਾਂ ਬੱਚਿਆਂ ਨੂੰ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਵੱਲੋਂ ਸੰਭਾਲਿਆ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਸ੍ਰੀ ਮੁਕਤਸਰ ਸਾਹਿਬ ਵਿੱਚ ਇੱਕ ਕੇਂਦਰ ਬਣਾਇਆ ਗਿਆ ਜਿਸ ਵਿਚ 20 ਬੈੱਡਾਂ ਦਾ ਬਾਲ ਕੇਂਦਰ ਬਣਾਇਆ ਗਿਆ ਜੇ ਇਸ ਤੋਂ ਵੱਧ ਬੱਚੇ ਹੁੰਦੇ ਹਨ ਤਾਂ ਗਿੱਦੜਬਾਹਾ ਮਲੋਟ ਵਿੱਚ ਵੀ ਕੇਂਦਰ ਸਥਾਪਿਤ ਕੀਤਾ ਜਾਵੇਗਾ।