ਪੰਜਾਬ

punjab

ETV Bharat / state

ਮੁੱਖ ਮੰਤਰੀ ਰਾਤੋ ਰਾਤ ਬਣੇ ਸ੍ਰੀ ਮੁਕਤਸਰ ਸਾਹਿਬ ਦੇ ਡੀ.ਸੀ.! - congress

ਇਨੀਂ ਦਿਨੀਂ ਸ੍ਰੀ ਮੁਕਤਸਰ ਸਾਹਿਬ ਚਰਚਾ ਵਿੱਚ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ ਦਾ ਡਿਪਟੀ ਕਮਿਸ਼ਨਰ ਲਾ ਦਿੱਤਾ ਗਿਆ ਹੈ!

the-chief-minister-became-the-dc-of-sri-muktsar-sahib-overnight
ਮੁੱਖ ਮੰਤਰੀ ਰਾਤੋ ਰਾਤ ਬਣੇ ਸ਼੍ਰੀ ਮੁਕਤਸਰ ਸਾਹਿਬ ਦੇ ਡੀ.ਸੀ.!

By

Published : Feb 9, 2020, 11:43 PM IST

ਸ੍ਰੀ ਮੁਕਤਸਰ ਸਾਹਿਬ: ਇਨੀਂ ਦਿਨੀਂ ਸ੍ਰੀ ਮੁਕਤਸਰ ਸਾਹਿਬ ਚਰਚਾ ਵਿੱਚ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ ਦਾ ਡਿਪਟੀ ਕਮਿਸ਼ਨਰ ਲਾ ਦਿੱਤਾ ਗਿਆ ਹੈ! ਅਜਿਹਾ ਹੀ ਕੁਝ ਦਰਸਾ ਰਿਹਾ ਹੈ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿਹੜੇ 'ਚ ਸਿਹਤ ਵਿਭਾਗ ਵੱਲੋਂ ਲੱਗਾ ਇੱਕ ਵੱਡਾ ਹੋਰਡਿੰਗ ਬੋਰਡ।

ਮੁੱਖ ਮੰਤਰੀ ਰਾਤੋ ਰਾਤ ਬਣੇ ਸ਼੍ਰੀ ਮੁਕਤਸਰ ਸਾਹਿਬ ਦੇ ਡੀ.ਸੀ.!

ਦਰਅਸਲ ਆਯੂਸ਼ਮਾਨ ਸਕੀਮ ਦਾ ਪ੍ਰਚਾਰ ਕਰਦੇ ਇਸ ਹੋਰਡਿੰਗ ਬੋਰਡ ਦੇ ਇੱਕ ਪਾਸੇ ਲੱਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ 'ਤੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਲਿਖਿਆ ਗਿਆ ਹੈ। ਇਸ ਬੋਰਡ ਨੂੰ ਵੇਖ ਲੋਕ ਵੀ ਹੈਰਾਨ ਹਨ। ਬੋਰਡ ਪਿਛਲੇ ਕਈ ਦਿਨਾਂ ਤੋਂ ਇੰਝ ਹੀ ਲੱਗਾ ਹੋਇਆ ਹੈ ਅਤੇ ਇਸ ਮਿੰਨੀ ਸੱਕਤਰੇਤ ਵਿੱਚ ਹੀ ਡਿਪਟੀ ਕਮਿਸ਼ਨਰ ਸਮੇਤ ਬਹੁਤ ਸਾਰੇ ਸਰਕਾਰੀ ਅਧਿਕਾਰੀਆਂ ਦੇ ਦਫ਼ਤਰ ਹਨ ਪਰ ਇਥੋਂ ਗੁਜ਼ਰਦੇ ਸਮੇਂ ਕਿਸੇ ਨੇ ਇਸ ਬੋਰਡ ਵੱਲ ਧਿਆਨ ਨਹੀਂ ਦਿੱਤਾ। ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਇਹ ਬੋਰਡ ਚਰਚਾ ਦਾ ਵਿਸ਼ਾ ਬਣ ਗਿਆ ਹੈ। ਉਧਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦਾ ਕਹਿਣਾ ਹੈ ਕਿ ਇਹ ਗਲ਼ਤੀ ਬੋਰਡ ਬਣਾਉਣ ਵਾਲੇ ਤੋਂ ਹੋਈ ਹੈ ਅਤੇ ਇਹ ਜਲਦ ਹੀ ਦਰੁਸਤ ਕਰ ਦਿੱਤੀ ਜਾਵੇਗੀ।

ABOUT THE AUTHOR

...view details